ਨਿੱਜੀ ਸਕੂਲ ਦੇ ਪਿ੍ਰੰਸੀਪਲ ਤੇ ਲੀਡਰ ਸਣੇ 11 ਗਿ੍ਰਫਤਾਰ
ਚੇਨਈ : ਤਾਮਿਲਨਾਡੂ ਪੁਲਸ ਨੇ ਸੋਮਵਾਰ ਕਿਹਾ ਕਿ ਕਿ੍ਰਸ਼ਨਾਗਿਰੀ ਜ਼ਿਲ੍ਹੇ ਦੇ ਨਿੱਜੀ ਸਕੂਲ ਦੇ ਪਿ੍ਰੰਸੀਪਲ ਅਤੇ ਦੋ ਅਧਿਆਪਕਾਂ ਸਮੇਤ 11 ਵਿਅਕਤੀਆਂ ਨੂੰ ਫਰਜ਼ੀ ਨੈਸ਼ਨਲ ਕੈਡੇਟ ਕੋਰ (ਐੱਨ ਸੀ ਸੀ) ਕੈਂਪ ’ਚ ਇੱਕ ਕੁੜੀ ਨਾਲ ਬਲਾਤਕਾਰ ਤੇ 12 ਕੁੜੀਆਂ ਦੇ ਜਿਨਸੀ ਸ਼ੋਸਣ ਦੇ ਮਾਮਲੇ ’ਚ ਗਿ੍ਰਫਤਾਰ ਕੀਤਾ ਗਿਆ ਹੈ। ਸਕੂਲ ਦੇ ਅਹਾਤੇ ’ਚ ਕੈਂਪ ਲਗਾਇਆ ਗਿਆ ਸੀ। ਫੜੇ ਜਾਣ ਵਾਲਿਆਂ ਵਿਚ ਨਾਮ ਤਾਮਿਲਰ ਕਾਚੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਦਾ ਸਕੱਤਰ ਸ਼ਿਵਰਮਨ ਵੀ ਹੈ, ਜਿਸ ਨੇ ਕੈਂਪ ਲੁਆਇਆ ਸੀ। ਜ਼ਿਲ੍ਹੇ ਦੇ ਐੱਸ ਪੀ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਜਿਨਸੀ ਸ਼ੋਸ਼ਣ ਬਾਰੇ ਪਤਾ ਸੀ, ਪਰ ਉਨ੍ਹਾਂ ਪੁਲਸ ਨੂੰ ਸੂੁੁੁੁਚਿਤ ਕਰਨ ਦੀ ਬਜਾਏ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਜਾਂਚ ਵਿੱਚ ਦੱਸਿਆ ਗਿਆ ਹੈ ਕਿ ਜਿਸ ਪ੍ਰਾਈਵੇਟ ਸਕੂਲ ’ਚ ਕੈਂਪ ਲਾਇਆ ਗਿਆ ਸੀ, ਉਸ ’ਚ ਐੱਨ ਸੀ ਸੀ ਯੂਨਿਟ ਨਹੀਂ ਸੀ। ਤਿੰਨ ਰੋਜ਼ਾ ਕੈਂਪ ਅਗਸਤ ਦੇ ਪਹਿਲੇ ਹਫਤੇ ਲਗਾਇਆ ਗਿਆ ਸੀ ਅਤੇ ਇਸ ’ਚ 41 ਕੈਂਪਰ ਸਨ, ਜਿਨ੍ਹਾਂ ਵਿੱਚੋਂ 17 ਕੁੜੀਆਂ ਸਨ। ਮੁਲਜ਼ਮਾਂ ਖਿਲਾਫ ਪ੍ਰੋਟੈਕਸ਼ਨ ਆਫ ਚਿਲਡਰਨ ਅਗੇਂਸਟ ਸੈਕਸੁਅਲ ਓਫੈਂਸ (ਪੋਕਸੋ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

