ਨਵੀਂ ਦਿੱਲੀ : ਉੱਤਰੀ-ਪੱਛਮੀ ਦਿੱਲੀ ’ਚ ਮੰਗਲਵਾਰ ਸਵੇਰੇ ਮੀਂਹ ਕਾਰਨ ਮਿੰਟੋ ਬਿ੍ਰਜ ਅੰਡਰਪਾਸ ’ਤੇ ਪਾਣੀ ਭਰਨ ਕਾਰਨ ਫਸੀ ਸਕੂਲੀ ਬੱਸ ’ਚੋਂ ਤਿੰਨ ਬੱਚਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ।
ਇੱਕ ਆਟੋ ਰਿਕਸ਼ਾ ਵੀ ਅੰਡਰਪਾਸ ’ਚ ਫਸ ਗਿਆ। ਬਚਾਅ ਟੀਮਾਂ ਤੇਜ਼ੀ ਨਾਲ ਪਹੁੰਚ ਗਈਆਂ ਅਤੇ ਇਨ੍ਹਾਂ ਵਿੱਚੋਂ ਕਿਸੇ ਵੀ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਭਾਰੀ ਮੀਂਹ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਪਾਣੀ ’ਚ ਡੁੱਬ ਗਏ ਅਤੇ ਆਵਾਜਾਈ ’ਚ ਵਿਘਨ ਪਿਆ।