12.6 C
Jalandhar
Friday, December 27, 2024
spot_img

ਇੱਕ ਓਵਰ ’ਚ 39 ਦੌੜਾਂ

ਅਪੀਆ (ਸਮੋਆ) : ਸਮੋਆ ਦੇ ਮੱਧਕ੍ਰਮ ਦੇ ਬੱਲੇਬਾਜ਼ ਡੇਰਿਅਸ ਵਿਸਰ ਨੇ ਮੰਗਲਵਾਰ ਰਾਜਧਾਨੀ ਅਪੀਆ ’ਚ ਟੀ-20 ਵਿਸ਼ਵ ਕੱਪ ਈਸਟ ਏਸ਼ੀਆ ਪੈਸੀਫਿਕ ਜ਼ੋਨ ਕੁਆਲੀਫਾਇਰ ’ਚ ਵੈਨੂਆਟੂ ਖਿਲਾਫ ਇੱਕ ਓਵਰ ’ਚ 39 ਦੌੜਾਂ ਬਣਾ ਕੇ ਟੀ-20 ਕੌਮਾਂਤਰੀ ਕਿ੍ਰਕਟ ’ਚ ਨਵਾਂ ਰਿਕਾਰਡ ਬਣਾਇਆ। ਇਸ ਨਾਲ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਵੱਲੋਂ 17 ਸਾਲ ਪਹਿਲਾਂ ਬਣਾਇਆ ਗਿਆ 36 ਦੌੜਾਂ ਦਾ ਰਿਕਾਰਡ ਟੁੱਟ ਗਿਆ। ਵਿਸਰ ਨੇ ਤੇਜ਼ ਗੇਂਦਬਾਜ਼ ਨਲਿਨ ਨਿਪਿਕੋ ਦੇ ਇੱਕ ਓਵਰ ’ਚ ਛੇ ਛੱਕੇ ਜੜੇ। ਇਸ ਓਵਰ ’ਚ ਤਿੰਨ ਨੋ ਬਾਲ ਵੀ ਸ਼ਾਮਲ ਸਨ, ਜਿਸ ਨਾਲ ਇਹ ਟੀ-20 ਕੌਮਾਂਤਰੀ ਕਿ੍ਰਕਟ ’ਚ ਇੱਕ ਓਵਰ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਬਣ ਗਿਆ। ਇਸ 28 ਸਾਲਾ ਬੱਲੇਬਾਜ਼ ਦਾ ਇਹ ਸਿਰਫ ਤੀਜਾ ਟੀ-20 ਮੈਚ ਸੀ। ਉਸ ਨੇ 62 ਗੇਂਦਾਂ ’ਚ ਪੰਜ ਚੌਕਿਆਂ ਅਤੇ 14 ਛੱਕਿਆਂ ਦੀ ਮਦਦ ਨਾਲ 132 ਦੌੜਾਂ ਬਣਾਈਆਂ। ਯੁਵਰਾਜ ਸਿੰਘ, ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਅਤੇ ਨੇਪਾਲ ਦੇ ਆਲਰਾਊਂਡਰ ਦੀਪੇਂਦਰ ਸਿੰਘ ਐਰੀ ਨੇ ਇੱਕ ਓਵਰ ’ਚ ਛੇ ਛੱਕੇ ਜੜੇ ਸਨ। ਯੁਵਰਾਜ ਨੇ 2007 ਦੇ ਟੀ-20 ਵਿਸ਼ਵ ਕੱਪ ਮੈਚ ’ਚ ਇੰਗਲੈਂਡ ਦੇ ਸਟੂਅਰਟ ਬ੍ਰਾਡ ਨੂੰ ਇੱਕ ਓਵਰ ’ਚ ਛੇ ਛੱਕੇ ਜੜੇ, ਪੋਲਾਰਡ ਨੇ 2021 ’ਚ ਸ੍ਰੀਲੰਕਾ ਦੇ ਅਕੀਲਾ ਦਾਨੰਜਯਾ ਨੂੰ 6 ਛੱਕੇ ਅਤੇ ਐਰੀ ਨੇ ਅਪਰੈਲ ’ਚ 6 ਛੱਕੇ ਜੜੇ ਸਨ। ਇਕ ਦਿਨਾ ਕੌਮਾਂਤਰੀ ਮੈਚਾਂ ਵਿਚ ਇਕ ਓਵਰ ’ਚ 36 ਦੌੜਾਂ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਹਰਸ਼ਿਲ ਗਿਬਜ਼ ਤੇ ਅਮਰੀਕਾ ਦੇ ਜਸਕਰਨ ਮਲਹੋਤਰਾ ਦੇ ਨਾਂਅ ਹੈ।

Related Articles

LEAVE A REPLY

Please enter your comment!
Please enter your name here

Latest Articles