ਸ਼ਿਖਰ ਧਵਨ ਦਾ ਸੰਨਿਆਸ

0
215

ਨਵੀਂ ਦਿੱਲੀ : ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ਼ਨੀਵਾਰ ਕਿ੍ਰਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਦੋ ਸਾਲ ਪਹਿਲਾਂ ਦੇਸ਼ ਲਈ ਆਪਣਾ ਆਖਰੀ ਮੈਚ ਖੇਡਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਨੇ ਕਿਹਾ ਕਿ ਉਹ ਕਿ੍ਰਕਟ ਦੇ ਤਿੰਨਾਂ ਰੂਪਾਂ ’ਚ ਦੇਸ਼ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਸੰਤੁਸ਼ਟ ਵਿਅਕਤੀ ਵਜੋਂ ਖੇਡ ਨੂੰ ਛੱਡ ਰਿਹਾ ਹੈ। 38 ਸਾਲਾ ਖਿਡਾਰੀ ਨੇ 2010 ’ਚ ਵਿਸ਼ਾਖਾਪਟਨਮ ’ਚ ਆਸਟਰੇਲੀਆ ਖਿਲਾਫ ਇਕ ਦਿਨਾ ਮੈਚ ਨਾਲ ਆਪਣੇ ਕੌਮਾਂਤਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਆਖਰੀ ਮੈਚ 2022 ’ਚ ਬੰਗਲਾਦੇਸ ਖਿਲਾਫ ਖੇਡਿਆ ਸੀ। ਧਵਨ ਨੇ ਭਾਰਤ ਲਈ 34 ਟੈਸਟ, 167 ਵਨਡੇ ਅਤੇ 68 ਟੀ-20 ਮੈਚ ਖੇਡੇ। ਉਸ ਨੇ 50 ਓਵਰਾਂ ਦੇ ਫਾਰਮੈਟ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ, ਜਿਸ ’ਚ ਉਸ ਨੇ 44.11 ਦੀ ਔਸਤ ਨਾਲ 6,793 ਦੌੜਾਂ ਬਣਾਈਆਂ। ਟੈਸਟ ਕਿ੍ਰਕਟ ’ਚ 40.61 ਦੀ ਔਸਤ ਅਤੇ 7 ਸੈਂਕੜਿਆਂ ਦੀ ਮਦਦ ਨਾਲ 2,315 ਦੌੜਾਂ ਬਣਾਈਆਂ।

LEAVE A REPLY

Please enter your comment!
Please enter your name here