ਨਵੀਂ ਦਿੱਲੀ : ਕੇਂਦਰੀ ਰਾਜ ਮੰਤਰੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਚੋਣ ਬਿਨਾਂ ਮੁਕਾਬਲਾ ਜਿੱਤ ਗਏ। ਮੰਗਲਵਾਰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਸੀ। ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਸਨ। ਆਜ਼ਾਦ ਉਮੀਦਵਾਰ ਬਬੀਤਾ ਵਾਧਵਾਨੀ ਦੇ ਕਾਗਜ਼ 22 ਅਗਸਤ ਨੂੰ ਪੜਤਾਲ ਦੌਰਾਨ ਰੱਦ ਕਰ ਦਿੱਤੇ ਗਏ ਸਨ। ਭਾਜਪਾ ਦੇ ਡੰਮੀ ਉਮੀਦਵਾਰ ਸੁਨੀਲ ਕੋਠਾਰੀ ਨੇ ਸ਼ੁੱਕਰਵਾਰ ਕਾਗਜ਼ ਵਾਪਸ ਵਾਪਸ ਲੈ ਲਏ ਸਨ। ਇਸ ਤੋਂ ਬਾਅਦ ਬਿੱਟੂ ਹੀ ਰਹਿ ਗਏ ਸਨ। ਕਾਂਗਰਸ ਨੇ ਉਮੀਦਵਾਰ ਖੜ੍ਹਾ ਨਹੀਂ ਕੀਤਾ ਸੀ। ਇਹ ਸੀਟ ਕਾਂਗਰਸ ਦੇ ਕੇ ਸੀ ਵੇਣੂਗੋਪਾਲ ਵੱਲੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਰਾਜ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ। ਬਿੱਟੂ ਤੋਂ ਇਲਾਵਾ ਹਰਿਆਣਾ ’ਚ ਕਿਰਨ ਚੌਧਰੀ, ਬਿਹਾਰ ’ਚ ਉਪੇਂਦਰ ਕੁਸ਼ਵਾਹਾ, ਮਨਨ ਮਿਸ਼ਰਾ ਅਤੇ ਮੱਧ ਪ੍ਰਦੇਸ ਤੋਂ ਭਾਜਪਾ ਆਗੂ ਜਾਰਜ ਕੁਰੀਅਨ ਵੀ ਬਿਨਾਂ ਮੁਕਾਬਲਾ ਜੇਤੂ ਰਹੇ ਹਨ।