37.2 C
Jalandhar
Thursday, March 28, 2024
spot_img

ਯੂ ਪੀ ਅਸੰਬਲੀ ‘ਚ ਜ਼ੋਰਦਾਰ ਹੰਗਾਮਾ

ਲਖਨਊ : ਨਵੀਂ ਯੂ ਪੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਵਿਰੋਧੀ ਧਿਰ ਦੇ ਹੰਗਾਮੇ ਨਾਲ ਸ਼ੁਰੂ ਹੋਇਆ | ਇਸ ਕਾਰਨ ਕਾਰਵਾਈ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਗਈ | ਇਸ ਤੋਂ ਪਹਿਲਾਂ ਰਾਜਪਾਲ ਆਨੰਦੀਬੇਨ ਪਟੇਲ ਨੇ ਰੌਲੇ-ਰੱਪੇ ਦੌਰਾਨ ਦੌਰਾਨ ਹੀ ਸਦਨ ਨੂੰ ਸੰਬੋਧਨ ਕੀਤਾ | ਉਨ੍ਹਾ ਦਾ ਭਾਸ਼ਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮਾਜਵਾਦੀ ਪਾਰਟੀ ਦੇ ਵਿਧਾਇਕ ਬੈਨਰ ਅਤੇ ਪੋਸਟਰ ਲੈ ਕੇ ਸਦਨ ਵਿਚਕਾਰ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸ ਰੌਲੇ-ਰੱਪੇ ਵਿੱਚ ਆਨੰਦੀਬੇਨ ਪਟੇਲ ਨੇ ਭਾਸ਼ਣ ਪੜ੍ਹਨਾ ਜਾਰੀ ਰੱਖਿਆ | ਉਨ੍ਹਾ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ | ਵਿਰੋਧੀ ਧਿਰ ਪੁਰਾਣੀ ਪੈਨਸ਼ਨ ਬਹਾਲ ਕਰਨ, ਕਾਨੂੰਨ ਵਿਵਸਥਾ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਮੰਗ ਰਹੀ ਸੀ | ਇਹ ਰਾਜ ਵਿਧਾਨ ਸਭਾ ਦਾ ਬਜਟ ਸੈਸ਼ਨ ਵੀ ਹੈ | ਇਸ ਤਹਿਤ 26 ਮਈ ਨੂੰ ਬਜਟ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ |

Related Articles

LEAVE A REPLY

Please enter your comment!
Please enter your name here

Latest Articles