ਚੰਡੀਗੜ੍ਹ : ਕੰਗਣਾ ਰਣੌਤ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਅੰਦੋਲਨ ਦੌਰਾਨ ਬਲਾਤਕਾਰ ਦੇ ਲਾਏ ਦੋਸ਼ ’ਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਤੇ ਸਾਬਕਾ ਸਾਂਸਦ ਸਿਮਰਨਜੀਤ ਸਿੰਘ ਨੇ ਤਿੱਖੀ ਪ੍ਰਤੀ�ਿਆ ਕੀਤੀ ਹੈ। ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਉਹ ਕੰਗਣਾ ਦੇ ਬਿਆਨ ’ਤੇ ਕੀ ਕਹਿਣਾ ਚਾਹੁੰਦੇ ਹਨ ਤਾਂ ਮਾਨ ਨੇ ਕਿਹਾਕੰਗਣਾ ਰਣੌਤ ਕੋਲ ਵਧੇਰੇ ਤਜਰਬਾ ਹੈ ਅਤੇ ਤੁਸੀਂ ਉਸ ਨੂੰ ਪੁੱਛ ਸਕਦੇ ਹੋ ਕਿ ਬਲਾਤਕਾਰ ਕਿਵੇਂ ਹੁੰਦਾ ਹੈ, ਤਾਂ ਜੋ ਲੋਕ ਇਸ ਨੂੰ ਸਮਝ ਸਕਣ। ਜਦੋਂ ਪੱਤਰਕਾਰ ਨੇ ਪੁੱਛਿਆ ਕਿ ਉਸ ਦਾ ਤਜਰਬਾ ਕਿਵੇਂ ਹੋ ਸਕਦਾ ਹੈ, ਮਾਨ ਨੇ ਕਿਹਾਜਿਵੇਂ ਲੋਕ ਸਾਈਕਲ ਚਲਾਉਣਾ ਸਿੱਖਦੇ ਹਨ ਤਾਂ ਉਨ੍ਹਾਂ ਨੂੰ ਚਲਾਉਣ ਦਾ ਤਜਰਬਾ ਹੁੰਦਾ ਹੈ। ਇਸੇ ਤਰ੍ਹਾਂ ਉਸ ਕੋਲ ਬਲਾਤਕਾਰ ਦਾ ਤਜਰਬਾ ਹੋਣੈ।