14.5 C
Jalandhar
Friday, November 22, 2024
spot_img

ਅਡਾਨੀ ਐਂਡ ਫੈਮਿਲੀ ਦੀ ਦੌਲਤ ਸਾਲ ’ਚ ਦੁੱਗਣੀ

ਮੁੰਬਈ : ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਤੇ ਉਸ ਦੇ ਪਰਵਾਰ ਦੀ ਕੁਲ ਦੌਲਤ ਇਕ ਸਾਲ ’ਚ 95 ਫੀਸਦੀ ਵਧ ਕੇ 11 ਲੱਖ 62 ਹਜ਼ਾਰ ਕਰੋੜ ਹੋ ਗਈ। ਇਕ ਸਾਲ ਵਿਚ 5 ਲੱਖ 65 ਹਜ਼ਾਰ 503 ਕਰੋੜ ਵਧੀ। ਉਹ ਅੰਬਾਨੀ ਪਰਵਾਰ ਨੂੰ ਛੱਡ ਕੇ ਦੇਸ਼ ਦਾ ਸਭ ਤੋਂ ਅਮੀਰ ਪਰਵਾਰ ਬਣ ਗਿਆ ਹੈ। ਅੰਬਾਨੀ ਪਰਵਾਰ ਦੀ ਦੌਲਤ 10 ਲੱਖ 15 ਹਜ਼ਾਰ ਕਰੋੜ ਰੁਪਏ ਹੈ। ਉਸ ਦੀ ਇਕ ਸਾਲ ’ਚ ਦੌਲਤ 25 ਫੀਸਦੀ ਵਧੀ। ‘ਹੁਰੂਨ ਇੰਡੀਆ ਰਿਚ ਲਿਸਟ-2024’ ਮੁਤਾਬਕ ਹਿੰਡਨਬਰਗ ਦੇ ਦੋਸ਼ਾਂ ਦੇ ਬਾਅਦ ਅਡਾਨੀ ਪਰਵਾਰ ਨੇ ਪਿਛਲੇ ਸਾਲ ਦੀ ਤੁਲਨਾ ਵਿਚ 95 ਫੀਸਦੀ ਦੌਲਤ ਵਧਾਈ। ਐੱਚ ਸੀ ਐੱਲ ਦੇ ਮਾਲਕ ਸ਼ਿਵ ਨਾਡਾਰ ਤੇ ਉਸ ਦਾ ਪਰਵਾਰ 3 ਲੱਖ 14 ਹਜ਼ਾਰ ਕਰੋੜ ਰੁਪਏ ਨਾਲ ਤੀਜੇ ਅਤੇ ਸੀਰਮ ਇੰਸਟੀਚਿਊਟ ਦਾ ਮਾਲਕ ਸਾਇਰਸ ਐੱਸ ਪੂਨਾਵਾਲਾ ਤੇ ਉਸ ਦਾ ਪਰਿਵਾਰ 2 ਲੱਖ 90 ਹਜ਼ਾਰ ਕਰੋੜ ਰੁਪਏ ਨਾਲ ਚੌਥੇ ਨੰਬਰ ’ਤੇ ਹੈ। ਸਨ ਫਾਰਮਾ ਦਾ ਮਾਲਕ ਦਿਲੀਪ ਸੰਘਵੀ 2 ਲੱਖ 49 ਹਜ਼ਾਰ 900 ਕਰੋੜ (52 ਫੀਸਦੀ ਵਾਧਾ) ਨਾਲ ਪੰਜਵੇਂ, ਆਦਿੱਤਿਆ ਬਿਰਲਾ ਦਾ ਮਾਲਕ ਕੁਮਾਰ ਮੰਗਲਮ ਤੇ ਪਰਵਾਰ 2 ਲੱਖ 35 ਹਜ਼ਾਰ 200 ਕਰੋੜ (87 ਫੀਸਦੀ ਵਾਧਾ) ਨਾਲ ਛੇਵੇਂ, ਹਿੰਦੂਜਾ ਦਾ ਮਾਲਕ ਗੋਪੀ ਚੰਦ ਹਿੰਦੂਜਾ ਤੇ ਪਰਵਾਰ ਇਕ ਲੱਖ 92 ਹਜ਼ਾਰ 700 ਕਰੋੜ (9 ਫੀਸਦੀ ਵਾਧਾ) ਨਾਲ ਸੱਤਵੇਂ, ਐਵੇਨਿਊ ਸੁਪਰ ਮਾਰਟਸ ਦਾ ਮਾਲਕ ਰਾਧਾਕਿਸ਼ਨ ਦਾਮਾਨੀ ਤੇ ਪਰਵਾਰ ਇਕ ਲੱਖ 90 ਹਜ਼ਾਰ 900 ਕਰੋੜ (33 ਫੀਸਦੀ ਵਾਧਾ) ਨਾਲ ਅੱਠਵੇਂ, ਵਿਪਰੋ ਦਾ ਮਾਲਕ ਅਜ਼ੀਮ ਪ੍ਰੇਮਜੀ ਤੇ ਪਰਵਾਰ ਇਕ ਲੱਖ 90 ਹਜ਼ਾਰ 700 ਕਰੋੜ (24 ਫੀਸਦੀ ਵਾਧਾ) ਨਾਲ ਨੌਵੇਂ ਅਤੇ ਬਜਾਜ ਆਟੋ ਦਾ ਮਾਲਕ ਨੀਰਜ ਬਜਾਜ ਤੇ ਪਰਵਾਰ ਇਕ ਲੱਖ 62 ਹਜ਼ਾਰ 800 ਕਰੋੜ (35 ਫੀਸਦੀ ਵਾਧਾ) ਨਾਲ ਦਸਵੇਂ ਨੰਬਰ ’ਤੇ ਹੈ।
ਫਿਲਮੀ ਅਦਾਕਾਰ ਸ਼ਾਹਰੁਖ ਖਾਨ 7300 ਕਰੋੜ ਰੁਪਏ ਨਾਲ ਪਹਿਲੀ ਵਾਰ ਇਸ ਲਿਸਟ ਵਿਚ ਸ਼ਾਮਲ ਹੋਇਆ ਹੈ। ਉਸਦੀ ਦੌਲਤ ਵਿਚ ਵਾਧਾ ਆਈ ਪੀ ਐੱਲ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਵਿਚ ਉਸ ਦੇ ਹਿੱਸੇ ਨਾਲ ਹੋਇਆ ਹੈ। ਸ਼ਾਹਰੁਖ ਰੈੱਡ ਚਿੱਲੀਜ਼ ਐਂਟਰਟੇਨਮੈਂਟ ਦਾ ਮਾਲਕ ਵੀ ਹੈ। ਉਸ ਦੀ ਦੌਲਤ ਇਸ ਕੰਪਨੀ ਵੱਲੋਂ ਬਣਾਈਆਂ ਫਿਲਮਾਂ ਡੰਕੀ, ਜਵਾਨ ਤੇ ਡਾਰਲਿੰਗਜ਼ ਦੀ ਸਫਲਤਾ ਨਾਲ ਵੀ ਵਧੀ। ਸ਼ਾਹਰੁਖ ਤੋਂ ਇਲਾਵਾ ਇਸ ਲਿਸਟ ਵਿਚ 4600 ਕਰੋੜ ਦੀ ਦੌਲਤ ਨਾਲ ਹੀਰੋਇਨ ਜੂਹੀ ਚਾਵਲਾ, 2000 ਕਰੋੜ ਨਾਲ ਹੀਰੋ ਰਿਤਿਕ ਰੌਸ਼ਨ, 1600 ਕਰੋੜ ਨਾਲ ਅਮਿਤਾਭ ਬੱਚਨ ਤੇ ਪਰਵਾਰ, 1400 ਕਰੋੜ ਨਾਲ ਫਿਲਮ ਨਿਰਮਾਤਾ ਕਰਨ ਜੌਹਰ ਵੀ ਸ਼ਾਮਲ ਹਨ। ਲਿਸਟ ਵਿਚ ਸ਼ਾਮਲ ਬਾਲੀਵੁੱਡ ਦੇ ਅਮੀਰਾਂ ਦੀ ਕੁਲ ਦੌਲਤ 40 ਹਜ਼ਾਰ 500 ਕਰੋੜ ਰੁਪਏ ਹੈ।
ਰਿਪੋਰਟ ਮੁਤਾਬਕ ਭਾਰਤ ਵਿਚ ਅਰਬਪਤੀਆਂ ਦੀ ਗਿਣਤੀ ਵਧ ਕੇ 334 ਹੋ ਗਈ ਹੈ। 13 ਸਾਲ ਪਹਿਲਾਂ ਹੁਰੂਨ ਲਿਸਟ ਦੀ ਸ਼ੁਰੂਆਤ ਵਿਚ ਇਨ੍ਹਾਂ ’ਚ ਛੇ ਗੁਣਾ ਵਾਧਾ ਹੋਇਆ ਹੈ। ਲਿਸਟ ਵਿਚ 142 ਨਵੇਂ ਅਰਬਪਤੀ ਸ਼ਾਮਲ ਹੋਏ ਹਨ, ਜਿਹੜੇ ਰੀਅਲ ਅਸਟੇਟ, ਇੰਡਸਟ੍ਰੀਅਲ ਪ੍ਰੋਡਕਸ਼ਨ ਦੇ ਬਿਜ਼ਨਸ ਵਿਚ ਹਨ। ਇੰਡਸਟ੍ਰੀਅਲ ਪ੍ਰੋਡਕਸ਼ਨ ਅਜੇ ਵੀ ਨੰਬਰ ਇੱਕ ’ਤੇ ਹੈ। ਲਿਸਟ ਵਿਚ ਸਭ ਤੋਂ ਘੱਟ ਉਮਰ ਦਾ ਵਿਅਕਤੀ 21 ਸਾਲ ਦਾ ਹੈ।
ਗੌਤਮ ਅਡਾਨੀ ਦੀ ਅਗਵਾਈ ਵਾਲਾ ਅਹਿਮਦਾਬਾਦ ਦਾ ਅਡਾਨੀ ਗਰੁੱਪ ਇੰਫ੍ਰਾਸਟਰਕਚਰ ਸੈਕਟਰ ਵਿਚ ਪ੍ਰਮੁੱਖ ਤੌਰ ’ਤੇ ਕੰਮ ਕਰਦਾ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਨਿੱਜੀ ਬੰਦਰਗਾਹ ਮਾਲਕ ਹੈ ਅਤੇ ਸੰਸਾਰ ਕੋਇਲਾ ਵਪਾਰ ਵਿਚ ਇਸ ਦੀ ਪ੍ਰਮੁੱਖ ਭੂਮਿਕਾ ਹੈ। ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਇਜਿਜ਼ ਹੈ।

Related Articles

LEAVE A REPLY

Please enter your comment!
Please enter your name here

Latest Articles