ਦੇਹਰਾਦੂਨ : ਕੇਦਾਰਨਾਥ ਧਾਮ ’ਚ ਗੌਚਰ ਦੇ ਨਜ਼ਦੀਕ ਭੀਮਬਲੀ ਦੇ ਕੋਲ ਇੱਕ ਹੈਲੀਕਾਪਟਰ ਡਿੱਗ ਪਿਆ। ਕਿ੍ਰਸਟਲ ਕੰਪਨੀ ਦਾ ਇੱਕ ਹੈਲੀਕਾਪਟਰ ਖਰਾਬ ਹੋ ਗਿਆ ਸੀ। ਇਸ ਨੂੰ ਠੀਕ ਕਰਨ ਲਈ ਐੱਮ ਆਈ-17 ਹੈਲੀਕਾਪਟਰ ਨਾਲ ਇਸ ਨੂੰ ਲਿਫਟ ਕੀਤਾ ਜਾ ਰਿਹਾ ਸੀ, ਪਰ ਉਸੇ ਸਮੇਂ ਇਸ ਦੇ ਤਾਰ ਟੁੱਟਣ ਕਾਰਨ ਕਿ੍ਰਸਟਲ ਹੈਲੀਕਾਪਟਰ ਮੰਦਾਕਨੀ ਨਦੀ ’ਚ ਡਿੱਗ ਗਿਆ। ਹਾਦਸੇ ’ਚ ਕਿਸੇ ਤਰ੍ਹਾਂ ਦੇ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਖਰਾਬ ਹੈਲੀਕਾਪਟਰ ਦੇ ਜ਼ਰੂਰੀ ਪਾਰਟ ਪਹਿਲਾਂ ਹੀ ਕੱਢ ਲਏ ਗਏ ਸਨ। ਇਸ ਖ਼ਰਾਬ ਹੈਲੀਕਾਪਟਰ ਨੂੰ ਠੀਕ ਕਰਨ ਲਈ ਹਵਾਈ ਫੌਜ ਦੇ ਐੱਮ ਆਈ-17 ਹੈਲੀਕਾਪਟਰ ਦੀ ਮਦਦ ਨਾਲ ਲਿਫਟ ਕਰਕੇ ਗੌਚਰ ਹਵਾਈ ਪੱਟੀ ’ਤੇ ਪਹੁੰਚਾਇਆ ਜਾ ਰਿਹਾ ਸੀ, ਪਰ ਇਸ ਦੌਰਾਨ ਐੱਮ ਆਈ-17 ਦਾ ਅਚਾਨਕ ਬੈਲੇਂਸ ਵਿਗੜਨ ਲੱਗਾ। ਖ਼ਤਰੇ ਨੂੰ ਦੇਖਦੇ ਹੀ ਪਾਇਲਟ ਨੇ ਖਾਲੀ ਸਥਾਨ ਦੇਖ ਕੇ ਹੈਲੀਕਾਪਟਰ ਨੂੰ ਘਾਟੀ ’ਚ ਸੁੱਟ ਦਿੱਤਾ।
ਅਸਲ ’ਚ ਗੌਰੀਕੁੰਡ ਤੋਂ ਕੇਦਰਾਨਾਥ ਮਾਰਗ ’ਤੇ ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ ਹਜ਼ਾਰਾਂ ਲੋਕ ਫਸੇ ਹੋਏ ਸਨ, ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਨਿੱਜੀ ਹੈਲੀਕਾਪਟਰ ਤੋਂ ਇਲਾਵਾ ਫੌਜ ਦੇ ਚਿਨਕੂ ਅਤੇ ਐੱਮ ਆਈ-17 ਹੈਲੀਕਾਪਟਰ ਦੀ ਮਦਦ ਨਾਲ ਵੱਡੇ ਪੱਧਰ ’ਤੇ ਬਚਾਅ ਅਭਿਆਨ ਸ਼ੁਰੂ ਕਰਨਾ ਪਿਆ।