36.9 C
Jalandhar
Friday, March 29, 2024
spot_img

17 ਨੂੰ ਬਾਗਬਾਨਾਂ ਦਾ ਜੇਲ੍ਹ ਭਰੋ ਅੰਦੋਲਨ

ਸ਼ਿਮਲਾ : ਹਿਮਾਚਲ ਸਕੱਤਰੇਤ ਦੇ ਬਾਹਰ ਵਿਸ਼ਾਲ ਪ੍ਰਦਰਸ਼ਨ ਤੋਂ ਬਾਅਦ ਬਾਗਬਾਨ ‘ਜੇਲ੍ਹ ਭਰੋ ਅੰਦੋਲਨ’ ਦੀ ਤਿਆਰੀ ‘ਚ ਲੱਗ ਗਏ ਹਨ | ਸੰਯੁਕਤ ਕਿਸਾਨ ਮੰਚ ਦੇ ਬੈਨਰ ਹੇਠ 8 ਅਗਸਤ ਨੂੰ ਬਲਾਕ ਪੱਧਰ ‘ਤੇ ਮੀਟਿੰਗਾਂ ਕਰ ਜੇਲ੍ਹ ਭਰੋ ਅੰਦੋਲਨ ਦੀ ਰੂਪ-ਰੇਖਾ ਤੈਅ ਕੀਤੀ ਜਾਵੇਗੀ | ਸੰਯੁਕਤ ਕਿਸਾਨ ਮੰਚ ਦੀ ਸ਼ਿਮਲਾ ‘ਚ ਹੋਈ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ | 10 ਦਿਨਾਂ ‘ਚ ਮੰਗਾਂ ਪੂਰੀਆਂ ਨਾ ਹੋਣ ਤੋਂ ਬਾਅਦ ਬਾਗਬਾਨ ਗਿ੍ਫ਼ਤਾਰੀਆਂ ਦੇ ਕੇ ਅੰਦੋਲਨ ਤੇਜ਼ ਕਰਨਗੇ | ਸੇਬ ਉਤਪਾਦਕ ਕਿਸਾਨਾਂ ਨੇ ਸ਼ਿਮਲਾ ‘ਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ | ਜੇਕਰ 16 ਅਗਸਤ ਤੱਕ ਮੰਗਾਂ ਪੂਰੀਆ ਨਾ ਹੋਈਆਂ ਤਾਂ ਬਾਗਵਾਨ 17 ਅਗਸਤ ਤੋਂ ਜੇਲ੍ਹ ਭਰਨ ਦੀ ਗੱਲ ਕਹਿ ਰਹੇ ਹਨ | ਇਸ ਇਤਿਹਾਸਕ ਵਿਰੋਧ ਮਾਰਚ ਨੂੰ ਦੇਖਦੇ ਹੋਏ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਦਸ ਦਿਨ ਦਾ ਸਮਾਂ ਮੰਗਿਆ | ਇਸ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੰਚ ਨੇ ਕਿਹਾ ਕਿ ਜੇਕਰ ਸਰਕਾਰ ਆਪਣਾ ਵਾਅਦਾ ਦਸ ਦਿਨਾਂ ‘ਚ ਪੂਰਾ ਨਹੀਂ ਕਰਦੀ ਤਾਂ ਇੱਕ ਵਾਰ ਫਿਰ ਤੋਂ ਅਸੀਂ ਅਣਮਿੱਥੇ ਸਮੇਂ ਲਈ ਅੰਦੋਲਨ ਕਰਾਂਗੇ | ਇਹ ਅੰਦੋਲਨ 27 ਜਥੇਬੰਦੀਆਂ ਦਾ ਸਾਂਝਾ ਮੰਚ ਹੈ | ਹਜ਼ਾਰਾਂ ਮਹਿਲਾਵਾਂ ਅਤੇ ਪੁਰਸ਼ ਬਾਗਬਾਨ ਕਿਸਾਨ ਨਵਬਹਾਰ ਪਹੁੰਚੇ, ਜਿੱਥੇ ਛੋਟਾ ਸ਼ਿਮਲਾ ਤੱਕ ਪੈਦਲ ਮਾਰਚ ਕਰਦੇ ਹੋਏ ਕਿਸਾਨਾਂ ਨੇ ਰੈਲੀ ਕੱਢੀ | ਇਸ ਦੌਰਾਨ ਪ੍ਰਸ਼ਾਸਨ ਨੇ ਅੰਦੋਲਨਕਾਰੀਆਂ ਨੂੰ ਰੋਕਣ ਲਈ ਭਾਰੀ ਪੁਲਸ ਫੋਰਸ ਦਾ ਇਤਸੇਮਾਲ ਕੀਤਾ | ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਧੱਕਾਮੁੱਕੀ ਵੀ ਹੋਈ | ਰੈਲੀ ਨੂੰ ਰੋਕਣ ਲਈ ਪੁਲਸ ਨੇ ਛੋਟਾ ਸ਼ਿਮਲਾ ‘ਚ ਸੰਜੌਲੀ ਬੱਸ ਅੱਡੇ ਕੋਲ ਤਿੰਨ ਪੱਧਰ ਦੀ ਬੈਰੀਕੇਡਿੰਗ ਕਰ ਰੱਖੀ ਸੀ | ਪ੍ਰਦਰਸ਼ਨਕਾਰੀ ਬੈਰੀਕੇਡ ‘ਤੇ ਚੜ੍ਹ ਗਏ, ਜਿਸ ਤੋਂ ਬਾਅਦ ਪੁਲ ਨਾਲ ਝੜਪ ਹੋ ਗਈ | ਨੇਤਾਵਾਂ ਨੇ ਨੌਜਵਾਨ ਅੰਦੋਲਨਕਾਰੀਆਂ ਨੂੰ ਸਮਝਾਇਆ ਤੇ ਕਿਸੇ ਵੀ ਟਕਰਾਅ ਤੋਂ ਬਚਣ ਲਈ ਕਿਹਾ |
ਸ਼ਿਮਲਾ ਸ਼ਹਿਰ ਦੇ ਸਾਬਕਾ ਮੇਅਰ ਅਤੇ ਮੰਚ ਦੇ ਨੇਤਾ ਸੰਜੈ ਚੌਹਾਨ ਨੇ ਕਿਹਾ ਕਿ ਸਰਕਾਰ ਬਾਗਬਾਨਾਂ ਨੂੰ ਹਲਕੇ ‘ਚ ਲੈ ਰਹੀ ਹੈ | ਹਾਲੇ ਅੰਦੋਲਨ ਦੀ ਸ਼ੁਰੂਆਤ ਹੈ, ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਵਿਧਾਨ ਸਭਾ ਚੋਣਾਂ ਤੱਕ ਇਹ ਲੜਾਈ ਜਾਰੀ ਰਹੇਗੀ | ਅੰਦੋਲਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਸੇਬਾਂ ਦੀ ਪੈਕਿੰਗ ਸਮਗਰੀ ਦੀਆਂ ਕੀਮਤਾਂ ‘ਚ ਅਥਾਹ ਵਾਧੇ ਨੇ ਬਾਗਬਾਨਾਂ ਦਾ ਲੱਕ ਤੋੜ ਦਿੱਤਾ ਹੈ | ਗੱਤੇ ਦੀਆ ਕੀਮਤਾਂ ‘ਚ 10 ਤੋਂ 20 ਫੀਸਦੀ ਅਤੇ ਟਰੇਅ ਦੀਆਂ ਕੀਮਤਾਂ ‘ਚ 20 ਤੋਂ 35 ਫੀਸਦੀ ਤੱਕ ਵਾਧਾ ਹੋਇਆ | ਬੀਤੇ ਸਾਲ ਮੋਹਨ ਫਾਇਬਰ ਕੰਪਨੀ ਦੀ ਟਰੇਅ ਦਾ ਇੱਕ ਬੰਡਲ 500 ਰੁਪਏ ‘ਚ ਮਿਲ ਰਿਹਾ ਸੀ, ਇਸ ਵਾਰ ਪ੍ਰਤੀ ਬੰਡਲ 800 ਰੁਪਏ ਦੇੇਣੇ ਪੈ ਰਹੇ ਹਨ | ਸਟੈਂਪਿੰਗ ਮਸ਼ੀਨ ਤੇ ਸਟੈਂਪਿੰਗ ਰੋਲ ਦੀਆਂ ਕੀਮਤਾਂ ‘ਚ ਵੀ 10 ਫੀਸਦੀ ਤੱਕ ਦਾ ਵਾਧਾ ਹੋਇਆ ਹੈ | ਇਸ ਦੇ ਵਿਰੁੱਧ ਸਰਕਾਰ ਨੇ ਇਨ੍ਹਾਂ ‘ਤੇ ਮਿਲਣ ਵਾਲੀ ਸਬਸਿਡੀ ਖ਼ਤਮ ਕਰਕੇ ਕਿਸਾਨਾਂ ‘ਤੇ ਗੰਭੀਰ ਸੰਕਟ ਖੜਾ ਕਰ ਦਿੱਤਾ ਹੈ | ਇਹੀ ਕਾਰਨ ਹੈ ਕਿ ਬਾਗਬਾਨ 5000 ਕਰੋੜ ਰੁਪਏ ਦੇ ਸੇਬ ਉਦਯੋਗ ਨੂੰ ਬਚਾਉਣ ਲਈ ਸੜਕਾਂ ‘ਤੇ ਉਤਰ ਆਏ ਹਨ | ਪ੍ਰਦੇਸ਼ ਦਾ ਬਾਗਬਾਨ ਪਹਿਲਾਂ ਹੀ ਮਹਿੰਗੇ ਗੱਤੇ ਦੀ ਮਾਰ ਝੱਲ ਰਿਹਾ ਹੈ | ਇਸ ਦੌਰਾਨ ਕੇਂਦਰ ਸਰਕਾਰ ਨੇ ਗੱਤੇ ‘ਤੇ ਜੀ ਐੱਸ ਟੀ 13 ਫੀਸਦੀ ਕਰਕੇ ਉਹਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ | ਉਹ ਗੱਤੇ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਜੀ ਐੱਸ ਟੀ ਦਰ ਨੂੰ 5 ਫੀਸਦੀ ਤੱਕ ਘਟਾਉਣ ਅਤੇ ਸਬਸਿਡੀ ਜਾਰੀ ਕਰਨ ਦੀ ਮੰਗ ਕਰ ਰਹੇ ਹਨ | ਕਿਸਾਨ ਨੇਤਾ ਰਾਕੇਸ਼ ਸਿੰਘਾ ਨੇ ਕਿਹਾ ਕਿ ਸਰਕਾਰ ਅਤੇ ਮੰਤਰੀ ਸੱਤਾ ਦੇ ਨਸ਼ੇ ‘ਚ ਡੁੱਬੇ ਹੋਏ ਹਨ ਅਤੇ ਇਨ੍ਹਾਂ ਨੂੰ ਕਿਸਾਨਾਂ ਦਾ ਦਰਦ ਨਹੀਂ ਦਿਖਾਈ ਦੇ ਰਿਹਾ |

Related Articles

LEAVE A REPLY

Please enter your comment!
Please enter your name here

Latest Articles