ਕੋਲਕਾਤਾ : ਪੱਛਮੀ ਬੰਗਾਲ ਵਿਧਾਨ ਸਭਾ ’ਚ ਅਪਰਾਜਿਤਾ ਬਿੱਲ ਸਰਬਸਹਿਮਤੀ ਨਾਲ ਪਾਸ ਹੋ ਗਿਆ। ਨਵੇਂ ਕਾਨੂੰਨ ਦੇ ਤਹਿਤ ਰੇਪ ਕੇਸ ਦੀ 21 ਦਿਨਾਂ ’ਚ ਜਾਂਚ ਪੂਰੀ ਕਰਨੀ ਹੋਵੇਗੀ। ਇਸ ਤੋਂ ਇਲਾਵਾ ਪੀੜਤ ਦੇ ਕੋਮਾ ’ਚ ਜਾਣ ਜਾਂ ਮੌਤ ਹੋਣ ’ਤੇ ਦੋਸ਼ੀਆਂ ਨੂੰ 10 ਦਿਨਾ ’ਚ ਫਾਂਸੀ ਦੀ ਸਜ਼ਡਾ ਹੋਵੇਗੀ।
ਭਾਜਪਾ ਨੇ ਬਿੱਲ ਦਾ ਸਮਰਥਨ ਕੀਤਾ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ’ਚ ਖੂਬ ਹੰਗਾਮਾ ਹੋਇਆ। ਜਿੱਥੇ ਇੱਕ ਪਾਸੇ ਮਮਤਾ ਬੈਨਰਜੀ ਨੇ ਇਸ ਬਿੱਲ ਨੂੰ ਇਤਿਹਾਸਕ ਦੱਸਿਆ, ਉਥੇ ਹੀ ਦੂਜੇ ਪਾਸੇ ਭਾਜਪਾ ਨੇ ਇਸ ’ਚ ਸੋਧ ਦੀ ਜ਼ਰੂਰਤ ਦੱਸੀ। ਮਮਤਾ ਸਰਕਾਰ ਇਸ ਬਿੱਲ ਨੂੰ ਇਸ ਸਵਰੂਪ ’ਚ ਪੇਸ਼ ਕਰਨਾ ਚਾਹੁੰਦੀ ਹੈ। ਵਿਰੋਧੀ ਦਲ ਦੇ ਨੇਤਾ ਸ਼ੁਭੇਂਦਰ ਅਧਿਕਾਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ, ਹਾਲਾਂਕਿ ਉਨ੍ਹਾ ਨੇ ਇਹ ਵੀ ਕਿਹਾ ਕਿ ਇਸ ਬਿੱਲ ਨੂੰ ਮਮਤਾ ਸਰਕਾਰ ਜਲਦਬਾਜ਼ੀ ’ਚ ਲੈ ਕੇ ਆਈ ਹੈ। ਸ਼ੁਭੇਂਦਰ ਸਰਕਾਰ ਨੇ ਕਿਹਾ ਕਿ ਬਿੱਲ ਨੇ ਸਾਡਾ ਪੂਰਾ ਸਮਰਥਨ ਹੈ, ਪਰ ਸਾਨੂੰ ਇਹ ਨਹੀਂ ਪਤਾ ਕਿ ਇਸ ਨੂੰ ਪੇਸ਼ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ ਹੈ ਜਾਂ ਨਹੀਂ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਰਾਜਪਾਲ ਇਸ ’ਤੇ ਜਲਦ ਤੋਂ ਜਲਦ ਦਸਤਖ਼ਤ ਕਰਨ ਤਾਂ ਕਿ ਇਹ ਅਮਲ ’ਚ ਲਿਆਂਦਾ ਜਾ ਸਕੇ।
ਬਿੱਲ ਜ਼ਰੀਏ ਅਪਰਾਜਿਤਾ ਟਾਸਕ ਫੋਰਸ ਦਾ ਗਠਨ ਹੋਵੇਗਾ ਅਤੇ ਮਾਮਲੇ ’ਚ ਸ਼ੁਰੂਆਤੀ ਰਿਪੋਰਟ ਦਰਜ ਹੋਣ ਦੇ 21 ਦਿਨਾਂ ਦੇ ਅੰਦਰ ਸਜ਼ਾ ਦਿੱਤੀ ਜਾਵੇਗੀ। ਮਮਤਾ ਨੇ ਕਿਹਾ, ਇਸ ਲਈ 120 ਕਰੋੜ ਦੇ ਫੰਡ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਹਰ ਜਗ੍ਹਾ ਸੀ ਸੀ ਟੀ ਵੀ ਕੈਮਰੇ ਲਾਏ ਜਾਣਗੇ। ਅਪਰਾਜਿਤਾ ਮਹਿਲਾ ਅਤੇ ਬਾਲ ਕਾਨੂੰਨ, (ਪੱਛਮ ਬੰਗਾਲ ਅਪਰਾਧਿਕ ਕਾਨੂੰਨ ਅਤੇ ਸੋਧ) ਬਿੱਲ 2024 ਸਿਰਲੇਖ ਵਾਲੇ ਇਸ ਕਾਨੂੰਨ ਦਾ ਉਦੇਸ਼ ਬਲਾਤਕਾਰ ਅਤੇ ਜਿਨਸੀ ਅਪਰਾਧਾਂ ਨਾਲ ਸੰਬੰਧਤ ਨਵੇਂ ਪ੍ਰਬੰਧਾਂ ਨੂੰ ਸ਼ਾਮਲ ਕਰਕੇ ਮਹਿਲਾਵਾਂ ਅਤੇ ਬੱਚਿਆਂ ਨੂੰ ਸੁਰੱਚਿਆ ਮਜ਼ਬੂਤ ਕਰਨਾ ਹੈ। ਬਿੱਲ ’ਚ ਬਲਾਤਕਾਰ ਦੇ ਦੋਸ਼ੀਆਂ ਦੀ ਸਜ਼ਾ ਸਾਬਤ ਹੋਣ ’ਤੇ 10 ਦਿਨ ਦੇ ਅੰਦਰ ਫਾਂਸੀ ਦਾ ਪ੍ਰਬੰਧ ਹੈ। ਇਸ ਦੇ ਤਹਿਤ ਬਲਾਤਕਾਰ ਅਤੇ ਸਮੂਹਕ ਬਲਾਤਕਾਰ ਦੇ ਦੋਸ਼ੀ ਵਿਅਕਤੀਆਂ ਨੂੰ ਜੀਵਨ ਭਰ ਜੇਲ੍ਹ ਦੀ ਸਜ਼ਾ ਦਿੱਤੀ ਜਾਵੇਗੀ। ਵਿਧਾਨਸਭਾ ’ਚ ਪੇਸ਼ ਐਂਟੀ ਰੇਪ ਬਿੱਲ ’ਤੇ ਚਰਚਾ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੁਦ ਕਿਹਾ ਹੈ ਕਿ ਕੋਲਕਾਤਾ ਦੇਸ਼ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਹੈ। ਇਸ ਦੌਰਾਨ ਭਾਜਪਾ ਦੇ ਆਰ ਜੀ ਕਰ ਲਈ ਨਾਅਰੇ ਲੱਗ ਰਹੇ ਹਨ। ਆਰ ਜੀ ਕਰ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ’ਤੇ ਮਮਤਾ ਬੈਨਰਜੀ ਨੇ ਨਾਹਰੇਬਾਜ਼ੀ ਕਰ ਰਹੇ ਭਾਜਪਾ ਵਿਧਾਇਕਾਂ ਨੂੰ ਕਿਹਾ ਕਿ ਪਹਿਲਾਂ ਤੁਸੀਂ ਮੋਦੀ ਜੀ ਨੂੰ ਅਸਤੀਫ਼ਾ ਦੇਣ ਲਈ ਕਹੋ। ਐਂਟੀ ਰੇਪ ਬਿੱਲ ’ਤੇ ਚਰਚਾ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਇਸ ਬਿੱਲ ਦਾ ਸਮਰਥਨ ਕਰਦਾ ਹਾਂ। ਸੀ ਬੀ ਆਈ ਤੋਂ ਇਨਸਾਫ਼ ਚਾਹੀਦਾ ਹੈ।