ਪ੍ਰਧਾਨ ਮੰਤਰੀ ਤਿੰਨ ਰੋਜ਼ਾ ਦੌਰੇ ’ਤੇ ਬਰੂਨੇਈ ਤੇ ਸਿੰਗਾਪੁਰ ਰਵਾਨਾ

0
221

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦੋ ਦੱਖਣ ਪੂਰਬੀ ਏਸ਼ੀਆਈ ਮੁਲਕਾਂ ਬਰੂਨੇਈ ਦਾਰੁਸਲਾਮ ਅਤੇ ਸਿੰਗਾਪੁਰ ਦੇ ਤਿੰਨ-ਰੋਜ਼ਾ ਦੌਰੇ ’ਤੇ ਰਵਾਨਾ ਹੋ ਗਏ।ਉਹ 3 ਤੋਂ 5 ਸਤੰਬਰ ਤੱਕ ਪਹਿਲਾਂ ਬਰੂਨੇਈ ਦਾਰੁੱਸਲਾਮ ਅਤੇ ਫਿਰ ਸਿੰਗਾਪੁਰ ਜਾਣਗੇ, 3 ਅਤੇ 4 ਸਤੰਬਰ ਨੂੰ ਸੁਲਤਾਨ ਹਾਜੀ ਹਸਨਲ ਬੋਲਕੀਆਹ ਦੇ ਸੱਦੇ ’ਤੇ ਬਰੂਨੇਈ ਦਾ ਦੌਰਾ ਕਰਨਗੇ।ਇਸ ਪਿੱਛੋਂ ਪ੍ਰਧਾਨ ਮੰਤਰੀ ਮੋਦੀ ਆਪਣੇ ਸਿੰਗਾਪੁਰੀ ਹਮਰੁਤਬਾ ਲਾਰੈਂਸ ਵੋਂਗ ਦੇ ਸੱਦੇ ’ਤੇ ਸਿੰਗਾਪੁਰ ਜਾਣਗੇ।ਇਸ ਦੇ ਨਾਲ ਹੀ ਮੋਦੀ ਬਰੂਨੇਈ ਦੀ ਦੁਵੱਲੀ ਯਾਤਰਾ ਕਰਨ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਜਾਣਗੇ।ਇਸ ਯਾਤਰਾ ਨੂੰ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੀ ਮਜ਼ਬੂਤੀ ਪੱਖੋਂ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।ਪ੍ਰਧਾਨ ਮੰਤਰੀ ਨੇ ਆਪਣੀ ਰਵਾਨਗੀ ਤੋਂ ਪਹਿਲਾਂ ਇਕ ਬਿਆਨ ’ਚ ਕਿਹਾ, ‘ਅੱਜ ਮੈਂ ਬਰੂਨੇਈ ਦਾਰੁੱਸਲਾਮ ਦੀ ਪਹਿਲੋਂ-ਪਹਿਲੜੀ ਦੁਵੱਲੀ ਫੇਰੀ ’ਤੇ ਜਾ ਰਿਹਾ ਹਾਂ।ਜਦੋਂ ਅਸੀਂ ਆਪਣੇ ਸਫ਼ਾਰਤੀ ਰਿਸ਼ਤਿਆਂ ਦੇ 40 ਸਾਲਾਂ ਦੇ ਜਸ਼ਨ ਮਨਾ ਰਹੇ ਹਾਂ, ਤਾਂ ਮੈਂ ਮੁਲਕ ਦੇ ਬਾਦਸ਼ਾਹ ਸੁਲਤਾਨ ਹਾਜੀ ਹਸਨਲ ਬੋਲਕੀਆਹ ਅਤੇ ਸ਼ਾਹੀ ਪਰਵਾਰ ਦੇ ਹੋਰਨਾਂ ਮੈਂਬਰਾਂ ਨੂੰ ਮਿਲਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ, ਤਾਂ ਕਿ ਦੋਵਾਂ ਮੁਲਕਾਂ ਦੇ ਇਤਿਹਾਸਕ ਰਿਸ਼ਤਿਆਂ ਨੂੰ ਨਵੀਆਂ ਬੁਲੰਦੀਆਂ ਉਤੇ ਪਹੁੰਚਾਇਆ ਜਾ ਸਕੇ।

LEAVE A REPLY

Please enter your comment!
Please enter your name here