ਨਵੀਂ ਦਿੱਲੀ : ਹਰਿਆਣਾ ’ਚ ਅਕਤੂਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੂਬੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਜਿੱਤ ਪੱਕੀ ਕਰਨ ਲਈ ਦੂਜੀਆਂ ਪਾਰਟੀਆਂ ਨਾਲ ਗਠਜੋੜ ਕਰਨ ’ਚ ਲੱਗੀਆਂ ਹਨ। ਹਾਲ ਹੀ ’ਚ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਅਤੇ ਭੀਮ ਆਰਮੀ ਦੇ ਸੰਸਥਾਪਕ ਚੰਦਰਸ਼ੇਖਰ ਦੀ ਆਜ਼ਾਦ ਸਮਾਜ ਪਾਰਟੀ ਵਿਚਾਲੇ ਗਠਜੋੜ ਹੋਇਆ ਤਾਂ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਸੂਬੇ ’ਚ ਗਠਜੋੜ ਦੇ ਸਹਾਰੇ ਚੋਣਾਂ ਜਿੱਤਣ ਵੱਲ ਵਧ ਰਹੀਆਂ ਹਨ। ਅਸਲ ’ਚ ਹਿਮਾਚਲ ਚੋਣਾਂ ’ਚ ਕਾਂਗਰਸ ਅਤੇ ਆਪ ਵਿਚਾਲੇ ਗਠਜੋੜ ਹੋ ਸਕਦਾ ਹੈ, ਕਿਉਂਕਿ ਸੂਬੇ ’ਚ ਇੱਕ ਸਾਥ ਚੋਣਾਂ ਲੜਨ ਨੂੰ ਲੈ ਕੇ ਰਾਹੁਲ ਗਾਂਧੀ ਦੇ ਆਫਰ ’ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੈ ਸਿੰਘ ਨੇ ਕਿਹਾਮੈਂ ਰਾਹੁਲ ਗਾਂਧੀ ਦੇ ਬਿਆਨ ਦਾ ਸਵਾਗਤ ਕਰਦਾ ਹਾਂ। ਉਨ੍ਹਾ ਕਿਹਾ ਕਿ ਸਾਡੀ ਪਹਿਲ ਭਾਜਪਾ ਨੂੰ ਹਰਾਉਣਾ ਹੈ। ਹਾਲਾਂਕਿ ਉਨ੍ਹਾ ਇਹ ਵੀ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਹਿਮਤੀ ਨਾਲ ਲਿਆ ਜਾਵੇਗਾ।




