ਲੁਧਿਆਣਾ (ਰਾਜ ਸਿੰਗਲਾ)
ਨੈਸ਼ਨਲ ਹਾਈਵੇ ਲੁਧਿਆਣਾ ਪੁਲਸ ਸਟੇਸ਼ਨ ਸਲੇਮ ਟਾਵਰੀ ਅਧੀਨ ਇਲਡੀਕੋ ਕਲੋਨੀ ਨੇੜੇ ਮੰਗਲਵਾਰ ਸਵੇਰੇ ਖੜੀ ਬੱਸ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ’ਚ ਇੱਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾ ਜ਼ਖਮੀਆਂ ਨੂੰ ਜੇਰੇ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ।ਮਿ੍ਰਤਕ ਦਾ ਨਾਂਅ ਜਥੇਦਾਰ ਲਾਂਗਰੀ ਦੱਸਿਆ ਜਾ ਰਿਹਾ ਹੈ।ਇਹ ਹਾਦਸਾ ਜੰਮੂ ਕਠੂਆ ਦੀ ਸੰਗਤ ਹਰਿਦੁਆਰ ਵਿਖੇ ਮੱਥਾ ਟੇਕ ਕੇ ਵਾਪਸ ਜੰਮੂ ਕਠੂਆ ਵਾਪਸ ਜਾ ਰਹੀ ਸੀ ਅਚਾਨਕ ਬੱਸ ਦੇ ਟਾਇਰ ਅੰਦਰ ਪੈਂਚਰ ਹੋ ਗਿਆ ਪੈਂਚਰ ਲਾਉਣ ਲਈ ਇਹ ਬੱਸ ਡਰਾਈਵਰ ਨੇ ਸੜਕ ਦੇ ਕਿਨਾਰੇ ਖੜੀ ਕਰ ਲਈ, ਇਸੇ ਦੌਰਾਨ ਪਿੱਛੋਂ ਆ ਰਹੇ ਟਰਾਲੇ ਨੇ ਬੱਸ ਨੂੰ ਟੱਕਰ ਮਾਰੀ। ਇਸ ਘਟਨਾ ਦੌਰਾਨ ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ।