ਵਿਨੇਸ਼ ਤੇ ਪੂਨੀਆ ਹਰਿਆਣਾ ਦੇ ਸਿਆਸੀ ਅਖਾੜੇ ’ਚ

0
139

ਨਵੀਂ ਦਿੱਲੀ : ਭਾਰਤੀ ਭਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਹਰਿਆਣਾ ’ਚ ਕਾਂਗਰਸ ਦੀ ਟਿਕਟ ’ਤੇ ਵਿਧਾਨ ਸਭਾ ਚੋਣਾਂ ਲੜਨਗੇ। ਉਨ੍ਹਾਂ ਦੀਆਂ ਸੀਟਾਂ ਤੈਅ ਹੋ ਗਈਆਂ ਹਨ। ਵਿਨੇਸ਼ ਫੋਗਾਟ ਹਰਿਆਣਾ ਦੀ ਜੁਲਾਨਾ ਅਤੇ ਬਜਰੰਗ ਪੂਨੀਆ ਬਾਦਲੀ ਤੋਂ ਚੋਣ ਲੜਨਗੇ। ਬੁੱਧਵਾਰ ਨੂੰ ਇਸ ਤੋਂ ਪਹਿਲਾ ਦੋਵੇਂ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਮਿਲੇ। ਇਸ ਤੋਂ ਇਲਾਵਾ ਪਾਰਟੀ ਜਨਰਲ ਸਕੱਤਰ ਵੇਣੂਗੋਪਾਲ ਨਾਲ ਵੀ ਦੋਵਾਂ ਦੀ ਗੱਲਬਾਤ ਹੋਈ। ਦੋਵੇਂ ਸਪੋਰਟਸ ਕੋਟੇ ’ਤੇ ਸਰਕਾਰੀ ਨੌਕਰੀਆਂ ’ਤੇ ਹਨ। ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ ਦੀ ਤਸਵੀਰ ਕਾਂਗਰਸ ਨੇ ਸਾਂਝੀ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਸ਼ੁਰੂ ਤੋਂ ਹੀ ਚਾਹੁੰਦੀ ਸੀ ਕਿ ਵਿਨੇਸ਼ ਗੁੜਗਾਓਂ ਦੇ ਕੋਲ ਕਿਸੇ ਸੀਟ ਤੋਂ ਚੋਣ ’ਚ ਉਤਰੇ, ਪਰ ਵਿਨੇਸ਼ ਜੁਲਾਨਾ ਤੋਂ ਹੀ ਚੋਣ ਲੜਨਾ ਚਾਹੁੰਦੀ ਸੀ।

LEAVE A REPLY

Please enter your comment!
Please enter your name here