ਗੁਹਾਟੀ : ਅਸਾਮ ਕਾਂਗਰਸ ਇਕਾਈ ਦੇ ਸਾਬਕਾ ਪ੍ਰਧਾਨ ਰਿਪੁਨ ਬੋਰਾ ਨੇ ਐਤਵਾਰ ਕਾਂਗਰਸ ’ਚ ਵਾਪਸੀ ਕਰ ਲਈ। ਉਨ੍ਹਾ ਹਾਲ ਹੀ ਵਿਚ ਤਿ੍ਰਣਮੂਲ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਲ ਇੰਡੀਆ ਕਾਂਗਰਸ ਕਮੇਟੀ ਦੇ ਅਸਾਮ ਦੇ ਇੰਚਾਰਜ ਜਨਰਲ ਸਕੱਤਰ ਜਿਤੇਂਦਰ ਸਿੰਘ ਨੇ ਚਰਾਈਦੇਓ ’ਚ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੀ ਸ਼ੁਰੂਆਤ ’ਚ ਬੋਰਾ ਦਾ ਪਾਰਟੀ ’ਚ ਵਾਪਸੀ ’ਤੇ ਸਵਾਗਤ ਕੀਤਾ।
ਬੋਰਾ ਨੇ ਕਿਹਾਅਸਾਮ ਦੇ ਲੋਕ ਭਾਜਪਾ ਸਰਕਾਰ ਦੇ ਕੁਸ਼ਾਸਨ ਤੋਂ ਤੰਗ ਆ ਚੁੱਕੇ ਹਨ।




