ਵਧ ਰਹੀ ਮਹਿੰਗਾਈ ‘ਤੇ ਚਰਚਾ ਨਾ ਕਰਨਾ ਤੇ ਫਿਰਕਾਪ੍ਰਸਤੀ ਨੂੰ ਤਰਜੀਹ ਦੇਣਾ ਦੇਸ਼ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ : ਅਰਸ਼ੀ

0
388

ਬੁਢਲਾਡਾ (ਅਸ਼ੋਕ ਲਾਕੜਾ)
ਸੀ ਪੀ ਆਈ ਦਾ 24ਵਾਂ ਸਬ-ਡਵੀਜ਼ਨ ਪੱਧਰੀ ਪਾਰਟੀ ਡੈਲੀਗੇਟ ਅਜਲਾਸ ਗੋਰਾ ਸਿੰਘ ਟਾਹਲੀਆਂ, ਮਨਜੀਤ ਕੌਰ ਗਾਮੀਵਾਲਾ ਤੇ ਜੱਗਾ ਸਿੰਘ ਸ਼ੇਰ ਖਾਂ ਦੀ ਪ੍ਰਧਾਨਗੀ ਹੇਠ ਸਫਲਤਾਪੂਰਵਕ ਸੰਪੰਨ ਹੋਇਆ | ਜ਼ਿਲ੍ਹਾ ਅਬਜ਼ਰਵਰ ਦਲਜੀਤ ਸਿੰਘ ਮਾਨਸ਼ਾਹੀਆ ਤੇ ਕਿ੍ਸ਼ਨ ਚੌਹਾਨ ਨਿਗਰਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰਵੇਲ ਦੀ ਤਰ੍ਹਾਂ ਵਧ ਰਹੀ ਮਹਿੰਗਾਈ ਤੇ ਪਾਰਲੀਮੈਂਟ ਅੰਦਰ ਚਰਚਾ ਨਾ ਕਰਵਾਉਣਾ, ਕੇਵਲ ਉਦਯੋਗਪਤੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਤੇ ਦੇਸ਼ ਵਿੱਚ ਫ਼ਿਰਕਾਪ੍ਰਸਤੀ ਨੂੰ ਤਰਜੀਹ ਦੇਣਾ ਚਿੰਤਾ ਦਾ ਵਿਸ਼ਾ ਹੈ | ਉਨ੍ਹਾ ਕਿਸਾਨਾਂ, ਮਜ਼ਦੂਰਾਂ ਦੇ ਮਸਲਿਆਂ ਤੇ ਪੱਖਾਂ ਨੂੰ ਰੱਖਣ ਤੋਂ ਗੁਰੇਜ਼ ਕਰਨ ਵਾਲੀ ਮੋਦੀ ਸਰਕਾਰ ਭਰਾ ਮਾਰੂ ਜੰਗ ਕਰਾਉਣ ਲਈ ਦੇਸ਼ ਨੂੰ ਉਤਸ਼ਾਹਤ ਕਰ ਰਹੀ ਹੈ, ਜਿਸ ਕਾਰਨ ਫਿਰਕਾਪ੍ਰਸਤ ਅਤੇ ਫਾਸ਼ੀਵਾਦੀ ਤਾਕਤਾਂ ਨੂੰ ਲਾਂਭੇ ਕਰਨ ਲਈ ਧਰਮ-ਨਿਰਪੱਖ, ਇਨਸਾਫਪਸੰਦ ਤੇ ਸੰਘਰਸ਼ਸ਼ੀਲ ਲੋਕਾਂ ਦੀ ਲਾਮਬੰਦੀ ਸਮੇਂ ਦੀ ਮੁੱਖ ਲੋੜ ਹੈ | ਅਜਲਾਸ ਮੌਕੇ ਸਕੱਤਰ ਵੱਲੋਂ ਹਾਊਸ ਵਿੱਚ ਪਿਛਲੇ ਲੇਖੇ-ਜੋਖੇ ਦੀ ਰਿਪੋਰਟ ਪੇਸ਼ ਕੀਤੀ, ਜਿਸ ‘ਤੇ ਹਾਜ਼ਰ ਡੈਲੀਗੇਟਾਂ ਵੱਲੋਂ ਬਹਿਸ ਦੌਰਾਨ 21 ਮੈਂਬਰੀ ਤਹਿਸੀਲ ਦਾ ਪੈਨਲ ਪਾਸ ਕੀਤਾ, ਜਿਸ ਵਿੱਚ ਸਕੱਤਰ ਵੇਦ ਪ੍ਰਕਾਸ਼, ਮੀਤ ਸਕੱਤਰ ਮਲਕੀਤ ਮੰਦਰਾਂ, ਮਨਜੀਤ ਕੌਰ ਗਾਮੀਵਾਲਾ ਸਰਬਸੰਮਤੀ ਨਾਲ ਚੁਣੇ ਗਏ ਅਤੇ ਜ਼ਿਲ੍ਹਾ ਡੈਲੀਗੇਟ ਸਾਥੀਆਂ ਦੀ ਚੋਣ ਕੀਤੀ ਗਈ |
ਅਜਲਾਸ ਮੌਕੇ ਸੀਤਾ ਰਾਮ ਗੋਬਿੰਦਪੁਰਾ, ਤਰਸੇਮ ਸਿੰਘ ਬਖ਼ਸ਼ੀਵਾਲਾ, ਮੱਖਣ ਸਿੰਘ ਰੰਘੜਿਆਲ, ਰਾਜਵਿੰਦਰ ਸਿੰਘ ਚੱਕ ਭਾਈ ਕੇ, ਸੰਤੋਸ਼ ਰਾਣੀ ਬੁਢਲਾਡਾ, ਜਗਤਾਰ ਕਾਲਾ, ਵੇਦ ਬਰੇਟਾ, ਸ਼ੰਭੂ ਮੰਡੇਰ, ਦਰਸ਼ਨ ਚੱਕ ਅਲੀਸ਼ੇਰ, ਦਰਸ਼ਨ ਸਿੰਘ ਭਾਵਾ, ਬੱਬੂ ਸਿੰਘ ਫੁੱਲੂਵਾਲਾ, ਕਾਮਰੇਡ ਰਾਣੀਕੇ, ਪਵਨ ਬੁਢਲਾਡਾ, ਹਰਮੀਤ ਸਿੰਘ, ਸੁਖਦੇਵ ਸਿੰਘ ਬੋੜਾਵਾਲ, ਭੁਪਿੰਦਰ ਗੁਰਨੇ ਕਲਾਂ, ਮਨਪ੍ਰੀਤ ਸਿੰਘ ਫਰੀਦਕੇ ਤੋਂ ਇਲਾਵਾ ਡੈਲੀਗੇਟ ਸਾਥੀ ਹਾਜ਼ਰ ਸਨ |

LEAVE A REPLY

Please enter your comment!
Please enter your name here