ਹੇਮਲਤਾ ਤੇ ਤਪਨ ਸੇਨ ਦਾ ਦੇਸ਼ ਭਗਤ ਯਾਦਗਾਰ ਹਾਲ ’ਚ ਨਿੱਘਾ ਸਵਾਗਤ

0
171

ਜਲੰਧਰ : ਗਦਰੀ ਦੇਸ਼ ਭਗਤਾਂ ਦੇ ਵਿਹੜੇ ਵਿੱਚ ਮੰਗਲਵਾਰ ਸੀਟੂ ਦੇ ਕੌਮੀ ਪ੍ਰਧਾਨ ਡਾਕਟਰ ਹੇਮਲਤਾ ਅਤੇ ਜਨਰਲ ਸਕੱਤਰ ਤਪਨ ਸੇਨ ਪਹੁੰਚੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਦਫ਼ਤਰ ਵਿਖੇ ਉਨ੍ਹਾਂ ਦੇ ਸੁਆਗਤ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ, ਕਮੇਟੀ ਦੇ ਖਜ਼ਾਨਚੀ ਇੰਜੀਨੀਅਰ ਸੀਤਲ ਸਿੰਘ ਸੰਘਾ, ਟਰੱਸਟੀ ਮੰਗਤ ਰਾਮ ਪਾਸਲਾ, ਟਰੱਸਟੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਖਵਿੰਦਰ ਸਿੰਘ ਸੇਖੋਂ ਤੇ ਕਮੇਟੀ ਮੈਂਬਰ ਭੈਣ �ਿਸ਼ਨਾ ਜੀ ਬੈਠੇ ਹੋਏ ਸਨ। ਕੇਂਦਰੀ ਆਗੂਆਂ ਦੇ ਆਉਣ ’ਤੇ ਦੇਸ਼ ਭਗਤ ਯਾਦਗਾਰ ਕੰਪਲੈਕਸ ਦੇ ਇਤਿਹਾਸ ਤੇ ਭਵਿੱਖ ਦੇ ਕਾਰਜਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ। ਜਦੋਂ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਇਹ ਸਥਾਨ ਅਗਾਂਹਵਧੂ ਵਿਚਾਰਾਂ ਵਾਲਿਆਂ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ ਹੈ। ਇਸ ਕੰਪਲੈਕਸ ਵਿੱਚ ਛੋਟੇ ਤੇ ਵੱਡੇ ਹਾਲ ਹਨ ਤੇ ਰਹਾਇਸ਼ ਦਾ ਵੀ ਪੂਰਾ ਪ੍ਰਬੰਧ ਹੈ ਅਤੇ ਜਿਹੜੇ ਮੁਲਾਜ਼ਮ, ਅਹੁਦੇਦਾਰ, ਕਮੇਟੀ ਮੈਂਬਰ ਅਤੇ ਆਰਜ਼ੀ ਤੌਰ ’ਤੇ ਮਜ਼ਦੂਰ ਵੀ ਇਥੇ ਕੰਮ ਕਰਦੇ ਹਨ, ਉਹ ਸਾਰੇ ਇਥੋਂ ਲੰਗਰ ਖਾਂਦੇ ਹਨ, ਉਨ੍ਹਾਂ ਤੋਂ ਪੈਸਾ ਕੋਈ ਨਹੀਂ ਲਿਆ ਜਾਂਦਾ। ਮਜ਼ਦੂਰਾਂ ਨੂੰ ਦਿਹਾੜੀ ਵੀ ਪੂਰੀ ਦਿੱਤੀ ਜਾਂਦੀ ਹੈ। ਇਹ ਸੁਣ ਕੇ ਉਹ ਬਹੁਤ ਖੁਸ਼ ਹੋਏ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਹਰ ਸਾਲ ਇਥੇ ਗ਼ਦਰੀ ਬਾਬਿਆਂ ਦਾ ਮੇਲਾ ਆਯੋਜਿਤ ਕੀਤਾ ਜਾਂਦਾ ਹੈ ਅਤੇ ਨਾਮਵਰ ਸ਼ਖ਼ਸੀਅਤਾਂ ਮੇਲੇ ਵਿੱਚ ਆਪਣੇ ਵਿਚਾਰ ਰੱਖਦੀਆਂ ਹਨ। ਆਮ ਤੌਰ ’ਤੇ ਇਹ ਮੇਲਾ 30-31 ਅਕਤੂਬਰ ਤੇ ਪਹਿਲੀ ਨਵੰਬਰ ਨੂੰ ਹੁੰਦਾ ਸੀ, ਪਰ ਐਸ ਵਾਰ ਦੀਵਾਲੀ ਆਉਣ ਕਰਕੇ ਮੇਲਾ 7-8 ਤੇ 9 ਨਵੰਬਰ ਨੂੰ ਲੱਗ ਰਿਹਾ ਹੈ। ਇਸ ਦੇ ਖਰਚੇ ਦਾ ਪ੍ਰਬੰਧ ਕਮੇਟੀ ਮੈਂਬਰ ਕਰਦੇ ਹਨ, ਭਾਵ ਆਪ ਦੇ ਕੋਲੋਂ ਵੀ ਪਾਉਦੇ ਅਤੇ ਉਗਰਾਹੀ ਵੀ ਕਰਦੇ ਹਨ। ਜਦੋਂ ਇਹ ਵਿਚਾਰ ਸਾਹਮਣੇ ਆਇਆ ਤਾਂ ਉਸੇ ਵੇਲੇ ਕਾਮਰੇਡ ਮੰਗਤ ਰਾਮ ਪਾਸਲਾ ਨੇ 26 ਹਜ਼ਾਰ ਰੁਪਏ ਦੇ ਕਰੀਬ ਕੱਢੇ ਤੇ ਕਮੇਟੀ ਮੈਂਬਰਾਂ ਦੇ ਹਵਾਲੇ ਕੀਤੇ। ਇਹ ਪੈਸੇ ਉਨ੍ਹਾ ਕਿਸੇ ਕਾਮਰੇਡ ਦੇ ਭੋਗ ’ਤੇ ਅਪੀਲ ਕਰਕੇ ਉਗਰਾਹੇ ਸਨ। ਡਾਕਟਰ ਹੇਮਲਤਾ ਤੇ ਤਪਨ ਸੇਨ ਨੂੰ ਗਦਰ ਪਾਰਟੀ ਦੇ ਇਤਿਹਾਸ ਨਾਲ ਜੁੜੀਆਂ ਪੁਸਤਕਾਂ ਦੇ ਕੇ ਸਨਮਾਨਤ ਕੀਤਾ ਗਿਆ।

LEAVE A REPLY

Please enter your comment!
Please enter your name here