ਭਾਜਪਾ ਉਮੀਦਵਾਰ ਨੇ ਟਿਕਟ ਮੋੜ’ਤੀ

0
163

ਚੰਡੀਗੜ੍ਹ : ਕੁਰੂਕਸ਼ੇਤਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਪਿਹੋਵਾ ਤੋਂ ਭਾਜਪਾ ਉਮੀਦਵਾਰ ਕੰਵਲਜੀਤ ਸਿੰਘ ਅਜਰਾਨਾ ਨੇ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਹੀ ਮੰਗਲਵਾਰ ਚੋਣ ਮੈਦਾਨ ਤੋਂ ਹਟਣ ਦਾ ਐਲਾਨ ਕਰ ਦਿੱਤਾ। ਸਥਾਨਕ ਭਾਜਪਾ ਆਗੂਆਂ ਤੇ ਅਹੁਦੇਦਾਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਉਨ੍ਹਾ ਆਪਣੀ ਟਿਕਟ ਹਾਈਕਮਾਂਡ ਨੂੰ ਮੋੜ ਦਿੱਤੀ। ਭਾਜਪਾ ਨੇ ਪਿਹੋਵਾ ਤੋਂ ਮੌਜੂਦਾ ਵਿਧਾਇਕ ਤੇ ਸਾਬਕਾ ਖੇਡ ਰਾਜ ਮੰਤਰੀ ਸੰਦੀਪ ਸਿੰਘ ਦੀ ਟਿਕਟ ਕੱਟ ਕੇ ਅਜਰਾਨਾ ਨੂੰ ਦਿੱਤੀ ਸੀ। ਟਿਕਟ ਲਈ ਅੱਧਾ ਦਰਜਨ ਤੋਂ ਵੱਧ ਆਗੂ ਦੌੜ ’ਚ ਸ਼ਾਮਲ ਸਨ। ਸਿੱਖ ਚਿਹਰੇ ’ਤੇ ਦਾਅ ਖੇਡਦਿਆਂ ਭਾਜਪਾ ਨੇ ਅਜਰਾਨਾ ਨੂੰ ਟਿਕਟ ਦਿੱਤੀ ਸੀ। ਭਾਜਪਾ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਅਜਰਾਨਾ ਦੀ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਹੋਈ ਬਗਾਵਤ ਤੋਂ ਬਾਅਦ ਅੰਦਰਖਾਤੇ ਭਾਜਪਾ ਵੀ ਆਪਣੇ ਫੈਸਲੇ ’ਤੇ ਮੁੜ ਤੋਂ ਵਿਚਾਰ ਸ਼ੁਰੂ ਕਰ ਚੁੱਕੀ ਸੀ।

LEAVE A REPLY

Please enter your comment!
Please enter your name here