24.2 C
Jalandhar
Thursday, September 19, 2024
spot_img

ਮਹਿਲਾਵਾਂ ਨੂੰ ਚਾਰ-ਦੀਵਾਰੀ ’ਚੋਂ ਨਿਕਲ ਕੇ ਸੰਘਰਸ਼ ਦਾ ਸੱਦਾ

ਨਵੀਂ ਦਿੱਲੀ : ਇਸਤਰੀ ਸਭਾ ਵੱਲੋਂ ਦੇਸ਼ ਭਰ ਵਿੱਚ ਔਰਤਾਂ ’ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਅਤੇ ਹਰੇਕ ਮਨੁੱਖ ਲਈ ਰੋਟੀ, ਰੋਜ਼ੀ, ਘਰ, ਸਿਹਤ ਅਤੇ ਵਿਦਿਆ ਨੂੰ ਲੈ ਕੇ ਕੌਮੀ ਪੱਧਰ ਦੀ ਕਨਵੈਨਸ਼ਨ ਕੀਤੀ ਗਈ, ਜਿਸ ਦੀ ਅਗਵਾਈ ਇਸਤਰੀ ਸਭਾ ਦੀ ਕੌਮੀ ਆਗੂ ਐਨੀ ਰਾਜਾ, ਕੁਲ ਹਿੰਦ ਜਨਰਲ ਸਕੱਤਰ ਨਿਸ਼ਾ ਸਿੱਧੂ ਤੇ ਰਜਿੰਦਰਪਾਲ ਕੌਰ ਨੇ ਕੀਤੀ। ਤਰਨ ਤਾਰਨ ਤੋਂ ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਤਰਨ ਤਾਰਨ ਜ਼ਿਲ੍ਹੇ ਦੀ ਪ੍ਰਧਾਨ ਸੀਮਾ ਸੋਹਲ ਦੀ ਅਗਵਾਈ ਹੇਠ ਜਥਾ ਦਿੱਲੀ ਪਹੁੰਚਿਆ। ਪੰਜਾਬ ਦੇ ਜਥੇ ਵਿੱਚ ਪ੍ਰਵੀਨ ਕੌਰ ਸਾਬਕਾ ਕੌਂਸਲਰ ਛੇਹਰਟਾ, ਗੁਰਵੰਤ ਕੌਰ ਜਲਾਲਾਬਾਦ, ਹਰਜੀਤ ਕੌਰ, ਸੁਮੀਤਾ, ਮਨਜੀਤ ਕੌਰ ਬਠਿੰਡਾ, ਬਿਮਲਾ, ਦਰਸ਼ਨਾ, ਪ੍ਰੇਮ ਲਤਾ ਫਰੀਦਕੋਟ ਅਤੇ ਅੰਮਿ੍ਰਤਪਾਲ ਕੌਰ ਜੋਗਾ ਵੀ ਹਨ। ਇਸ ਜਥੇ ਦੀ ਸੁਰੱਖਿਆ ਲਈ ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਗਏ। ਸਾਰੇ ਪੰਜਾਬ ਦੇ ਜਥੇ ਦੀ ਅਗਵਾਈ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਰਜਿੰਦਰਪਾਲ ਕੌਰ ਨੇ ਕੀਤੀ। ਇਸਤਰੀ ਸਭਾ ਨੇ ਕਿਹਾ ਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨਾਲ ਦਿਨ-ਦਿਹਾੜੇ ਬਲਾਤਕਾਰ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਕੋਲਕਾਤਾ ਦੇ ਹਸਪਤਾਲ ਵਿੱਚ ਟਰੇਨੀ ਡਾਕਟਰ ਨਾਲ ਬਲਾਤਕਾਰ ਤੇ ਹੱਤਿਆ ਕਰਨ ਦੀ ਹੈ। ਇਸ ਦੁਖਦਾਈ ਘਟਨਾ ਵਿਰੁੱਧ ਸਾਰਾ ਦੇਸ਼ ਸੜਕਾਂ ’ਤੇ ਆ ਗਿਆ ਅਤੇ ਇਸਤਰੀ ਸਭਾ ਨੇ ਵੀ ਪੂਰੇ ਦੇਸ਼, ਪੰਜਾਬ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਇਸ ਸਰਮਾਏਦਾਰੀ ਪ੍ਰਬੰਧ ਦੀ ਦੇਣ ਵਿਰੁੱਧ ਪ੍ਰਦਰਸ਼ਨ ਕੀਤੇ। ਸਰਮਾਏਦਾਰੀ ਪ੍ਰਬੰਧ ਦੀ ਦੇਣ ਹੀ ਐਸੀ ਹੈ ਕਿ ਇਸ ਪ੍ਰਬੰਧ ਅਧੀਨ ਔਰਤਾਂ ਦੀ ਇੱਜ਼ਤ, ਆਬਰੂ ਸੁਰੱਖਿਅਤ ਰਹਿ ਹੀ ਨਹੀਂ ਸਕਦੀ। ਇਸ ਲਈ ਇਸਤਰੀ ਸਭਾ ਨੇ ਜ਼ੋਰਦਾਰ ਮੰਗ ਕੀਤੀ ਕਿ ਬਲਾਤਕਾਰੀਆਂ ਨੂੰ ਹਕੂਮਤ ਫਾਹੇ ਲਾਏ। ਨਾਲ ਹੀ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਘਰਾਂ ਦੀ ਚਾਰਦੀਵਾਰੀ ’ਚੋਂ ਬਾਹਰ ਨਿਕਲ ਕੇ ਸੁਹਿਰਦ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਰਮਾਏਦਾਰੀ ਪ੍ਰਬੰਧ ਦਾ ਖਾਤਮਾ ਕਰਨ ਅਤੇ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜ ਸਿਰਜਣ ਵਾਸਤੇ ਇੱਕਜੁੱਟ ਹੋਣ ਤੇ ਮੈਦਾਨ ਵਿੱਚ ਆਉਣ।ਸਮਾਗਮ ਵਿੱਚ ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਨਰਿੰਦਰ ਕੌਰ ਸੋਹਲ ਨੇ ਵੀ ਪਹੁੰਚਣਾ ਸੀ, ਪਰ ਬੱਚਿਆਂ ਦੇ ਪੇਪਰ ਹੋਣ ਕਰਕੇ ਪਹੁੰਚ ਨਹੀਂ ਸਕੀ।

Related Articles

LEAVE A REPLY

Please enter your comment!
Please enter your name here

Latest Articles