ਜਲੰਧਰ (ਗਿਆਨ ਸੈਦਪੁਰੀ)-ਸ਼ੁੱਕਰਵਾਰ ਨੂੰ ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਦਫ਼ਤਰ ਵਿੱਚ ‘ਨਵਾਂ ਜ਼ਮਾਨਾ ਵੈੱਬ ਟੀ ਵੀ’ ਦੇ ਦੁਆਬਾ ਨਾਲ ਸੰਬੰਧਤ ਪੱਤਰਕਾਰਾਂ ਦੀ ਮੀਟਿੰਗ ਹੋਈ | ਮੀਟਿੰਗ ਵਿੱਚ ‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, ਸੰਪਾਦਕ ਚੰਦ ਫਤਿਹਪੁਰੀ ਅਤੇ ਸਾਹਿਤ ਸੰਪਾਦਕ ਗੁਰਮੀਤ ਸਿੰਘ ਸ਼ਾਮਲ ਹੋਏ | ਮੀਟਿੰਗ ਦੌਰਾਨ ਇਨ੍ਹਾਂ ਸਮਿਆਂ ‘ਚ ਪਿ੍ੰਟ ਮੀਡੀਆ ਅਤੇ ਇਲੈਕਟਰਾਨਿਕ ਮੀਡੀਆ ਦੀ ਆਪੋ-ਆਪਣੀ ਭੂਮਿਕਾ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ ਨੇ ਕਿਹਾ ਕਿ ਪਿ੍ੰਟ ਮੀਡੀਆ ਅੱਜਕੱਲ੍ਹ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ | ਬੇਸ਼ੱਕ ਇਸ ਦੀ ਮਹੱਤਤਾ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ, ਪਰ ਸੋਸ਼ਲ ਮੀਡੀਆ ਦਾ ਪ੍ਰਭਾਵ ਦਿਨੋ-ਦਿਨ ਵਧ ਰਿਹਾ ਹੈ | ਇਹ ਹੁਣ ਘਰ-ਘਰ ਪਹੁੰਚ ਚੁੱਕਾ ਹੈ | ਇਸ ਦਾ ਅਸਰ ਹੀ ਹੈ ਕਿ ਕਈ ਲੋਕਾਂ ਨੇ ਟੈਲੀਵੀਜ਼ਨ ਦੀਆਂ ਖ਼ਬਰਾਂ ਸੁਣਨੀਆਂ ਬੰਦ ਕਰ ਦਿੱਤੀਆਂ ਹਨ |
ਉਹਨਾ ‘ਨਵਾਂ ਜ਼ਮਾਨਾ ਵੈੱਬ ਟੀ ਵੀ’ ਦੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ‘ਨਵਾਂ ਜ਼ਮਾਨਾ ਵੈੱਬ ਟੀ ਵੀ’ ਦੀ ਬਿਹਤਰੀ ਲਈ ਯੋਗਦਾਨ ਪਾਉਣ | ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨੇ ਕਿਹਾ ਕਿ ਪਿ੍ੰਟ ਮੀਡੀਆ ਦੀ ਆਪਣੀ ਮਹੱਤਤਾ ਹੈ | ਇਸ ਦੇ ਸੁੰਗੜਨ ਦੇ ਤੌਖਲੇ ਵਾਜਿਬ ਹਨ, ਪਰ ਇਸ ਦੇ ਜੀਊਾਦੇ ਰਹਿਣ ਦੀਆਂ ਸੰਭਾਵਨਾਵਾਂ ਖਤਮ ਨਹੀਂ ਹੋਈਆਂ | ਗੁਰਮੀਤ ਸਿੰਘ ਨੇ ਕਿਹਾ ਕਿ ਇਸ ਦੌਰ ਵਿੱਚ ਵੀ ਇੱਕ ਐਸਾ ਵਰਗ ਹੈ, ਜਿਸ ਦਾ ਅਖਬਾਰ ਪੜ੍ਹਨ ਤੋਂ ਬਿਨਾਂ ਦਿਨ ਦਾ ਹੋਰ ਕੰਮ ਸ਼ੁਰੂ ਨਹੀਂ ਹੁੰਦਾ | ਸਾਨੂੰ ਸਮੇਂ ਦੇ ਹਾਣੀ ਬਣਨ ਲਈ ਬਿਜਲਈ ਮੀਡੀਆ ਜਾਂ ਸੋਸ਼ਲ ਮੀਡੀਆ ਨਾਲ ਜੁੜਨਾ ਹੀ ਪੈਣਾ ਹੈ | ਸੋਸ਼ਲ ਮੀਡੀਆ ਨਾਲ ਨੇੜੇ ਤੋਂ ਜੁੜੇ ਹੋਏ ਪੱਤਰਕਾਰ ਬਲਵਿੰਦਰ ਸਿੰਘ ਧਾਲੀਵਾਲ ਤੇ ਸੀਨੀਅਰ ਪੱਤਰਕਾਰ ਨਰਿੰਦਰ ਸੋਨੀਆ ਨੇ ਵੀ ‘ਨਵਾਂ ਜ਼ਮਾਨਾ ਵੈੱਬ ਟੀ ਵੀ’ ਦੀ ਹੋਰ ਬਿਹਤਰ ਕਾਰਗੁਜ਼ਾਰੀ ਲਈ ਵਿਚਾਰ ਸਾਂਝੇ ਕੀਤੇ |
‘ਨਵਾਂ ਜ਼ਮਾਨਾ ਵੈੱਬ ਟੀ ਵੀ’ ਦੇ ਐਡੀਟਰ ਪਿ੍ੰਸ ਬਰਾੜ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਸਟੂਡੀਓ ਵਿਖਾਇਆ | ਇਸ ਮੌਕੇ ਰਵੀ ਕੁਮਾਰ ਫਿਲੌਰ, ਸੁਖਜੀਤ ਕੁਮਾਰ ਕਿਸ਼ਨਗੜ੍ਹ, ਕੁਲਵਿੰਦਰ ਸਿੰਘ ਦੁਰਗਾਪੁਰੀਆ, ਬਿੰਦਰ ਸੁਮਨ, ਅਵਤਾਰ ਕਲੇਰ ਬੰਗਾ ਆਦਿ ਮੌਜੂਦ ਸਨ |