23.1 C
Jalandhar
Thursday, September 19, 2024
spot_img

ਨਰੇਗਾ ਮਜ਼ਦੂਰਾਂ ਨੇ ਘੇਰਿਆ ਡੀ ਸੀ ਦਫ਼ਤਰ

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ, ਪਰਮਜੀਤ ਸਿੰਘ, ਚਾਵਲਾ)-ਸ਼ੁੱਕਰਵਾਰ ਦੁਪਹਿਰ ਵੇਲੇ ਨਰੇਗਾ ਮਜ਼ਦੂਰਾਂ ਅਤੇ ਸੀ ਪੀ ਆਈ ਦੇ ਵਰਕਰਾਂ ਨੇ ਕਾਮਰੇਡ ਜਗਰੂਪ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਘੇਰਿਆ ਅਤੇ ਰੋਸ ਪ੍ਰਦਰਸ਼ਨ ਕੀਤਾ¢ਵੱਖ-ਵੱਖ ਆਗੂਆਂ ਨੇ ਇਸ ਮÏਕੇ ਬੋਲਦਿਆਂ ਕਿਹਾ ਕਿ ਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ ਪੂਰੇ ਦਿਨ ਕੰਮ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਬੇਰੁਜ਼ਗਾਰੀ ਭੱਤਾ¢ਉਹਨਾਂ ਦੱਸਿਆ ਕਿ ਪਿੰਡ ਥਾਂਦੇਵਾਲਾ, ਹਰੀਕੇ ਕਲਾਂ, ਕੋਟਲੀ ਸੰਘਰ, ਜੰਮੂਆਣਾ, ਖੂਨਣ ਕਲਾਂ, ਬਾਂਮ, ਕਬਰਵਾਲਾ, ਵਿਰਕ ਖੇੜਾ, ਦੋਦਾ, ਸੁਖਣਾ ਅਬਲੂ ਵਿੱਚ ਬਣਦਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ¢ ਸਾਰੇ ਪਿੰਡਾਂ ਵਿੱਚ ਮੇਟ ਪੂਰੇ ਕੀਤੇ ਜਾਣ¢
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਲਾਹਕਾਰ ਕਾਮਰੇਡ ਜਗਰੂਪ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਕੇ ਕੰਮ ਦੇ ਨਾਂਅ ‘ਤੇ ਸਕਿਲਡ ਕਾਮਿਆਂ ਅਤੇ ਸੈਮੀ ਸਕਿਲਡ ਕਾਮਿਆਂ ਦੀ ਲਿਸਟ ਜਾਰੀ ਕਰਨ ਨਾਲ ਉਹ ਨਾਂਅ ਸਾਫ਼ ਜ਼ਾਹਰ ਹੋ ਜਾਣਗੇ, ਜਿਨ੍ਹਾ ਹੱਥਾਂ ਨੇ ਕਦੇ ਇੱਟ ਨਹੀਂ ਚੁੱਕੀ¢ਉਹਨਾਂ ਨੇ ਇਸ ਘਪਲੇ ਦੀ ਜਾਂਚ ਦੀ ਮੰਗ ਕੀਤੀ¢ਉਹਨਾਂ ਕਿਹਾ ਕਿ ਪਿੰਡ ਪੱਧਰ ‘ਤੇ ਕਿਰਤੀ ਮਟੀਰੀਅਲ ਰੇਸ਼ੋ 60/40 ਹੈ, ਪਰ ਇਹ ਨਿਯਮ ਕਿਤੇ ਪੂਰਾ ਨਹੀਂ ਹੈ¢ਰੋਸ ਪ੍ਰਦਰਸ਼ਨ ਦÏਰਾਨ ਨੇਤਾਵਾਂ ਨੇ ਡਿਪਟੀ ਕਮਿਸ਼ਨਰ ਰਾਜੇਸ਼ ਤਿਰਪਾਠੀ ਨੂੰ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ | ਇਸ ਸਮੇਂ ਬੋਹੜ ਸਿੰਘ ਸੁਖਨਾ, ਹਰਵਿੰਦਰ ਸਿੰਘ ਸ਼ੇਰਾ ਵਾਲਾਂ, ਚੰਬਾ ਸਿੰਘ, ਬਿੰਦਰ ਸਿੰਘ ਖੂਨਣ ਕਲਾਂ, ਗੁਰਭੇਜ ਸਿੰਘ ਕੋਟਲੀ ਸੰਘਰ, ਹਰਲਾਭ ਸਿੰਘ ਦੂਹੇਵਾਲਾ ਤੇ ਸੁਖਵਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ¢ਇਸ ਮÏਕੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਹਰੇਬਾਜ਼ੀ ਕੀਤੀ¢

Related Articles

LEAVE A REPLY

Please enter your comment!
Please enter your name here

Latest Articles