ਬਾੜਮੇਰ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਪਿੰਡ ਜਾਲੀਪਾ ’ਚ ਇਕ ਸਮਾਗਮ ਦੌਰਾਨ ਜਦੋਂ ਘੁੰਢ ਕੱਢੀ ਸਰਪੰਚਣੀ ਸੋਨੂੰ ਕੰਵਰ ਨੇ ਫਰਾਟੇਦਾਰ ਅੰਗਰੇਜ਼ੀ ਬੋਲੀ ਤਾਂ ਜ਼ਿਲ੍ਹੇ ਦੀ ਨਵੀਂ-ਨਵੀਂ ਕੁਲੈਕਟਰ ਬਣੀ ਟੀਨਾ ਡਾਬੀ ਵੀ ਹੈਰਾਨ ਰਹਿ ਗਈ ਤੇ ਖੁਸ਼ੀ ਵਿਚ ਤਾੜੀ ਵਜਾ ਕੇ ਦਾਦ ਦਿੱਤੀ। ਸਰਪੰਚਣੀ ਨੇ ਕਿਹਾਮੈਨੂੰ ਇਸ ਦਿਨ ਦਾ ਹਿੱਸਾ ਬਣਨ ਦੀ ਖੁਸ਼ੀ ਹੈ। ਸਭ ਤੋਂ ਪਹਿਲਾਂ ਮੈਂ ਕੁਲੈਕਟਰ ਟੀਨਾ ਮੈਮ ਦਾ ਸਵਾਗਤ ਕਰਦੀ ਹਾਂ। ਮਹਿਲਾ ਹੋਣ ਦੇ ਨਾਤੇ ਟੀਨਾ ਮੈਮ ਦਾ ਸਵਾਗਤ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਬਾਅਦ ਸਰਪੰਚਣੀ ਨੇ ਪਾਣੀ ਸੰਭਾਲ ਬਾਰੇ ਆਪਣੇ ਵਿਚਾਰ ਰੱਖੇ। ਸੋਸ਼ਲ ਮੀਡੀਆ ’ਤੇ ਸਰਪੰਚਣੀ ਦੀ ਸਿਫਤ ਵਿਚ ਕਾਫੀ ਕੁਮੈਂਟ ਹੋਏ ਹਨ। ਇਕ ਨੇ ਕਿਹਾ ਕਿ ਇਹ ਸਾਡੇ ਰਾਸ਼ਟਰ ਦੀਆਂ ਅਜੋਕੀਆਂ ਮਹਿਲਾਵਾਂ ਦੀ ਤਾਕਤ ਹੈ। ਇਕ ਹੋਰ ਨੇ ਕਿਹਾ, ਭਾਰਤੀ ਮਹਿਲਾਵਾਂ ਵਿਚ ਬਹੁਤ ਪ੍ਰਤਿਭਾ ਤੇ ਬੁੱਧੀ ਹੈ। ਤੀਜੇ ਨੇ ਕਿਹਾ, ਸਾਡੇ ਦੇਸ਼ ਨੂੰ ਪੜ੍ਹੇ-ਲਿਖੇ ਆਗੂਆਂ ਦੀ ਲੋੜ ਹੈ।