ਕੇਂਦਰੀ ਕੈਬਨਿਟ ਨੇ ਫਾਸਫੇਟ ਅਤੇ ਪੋਟਾਸ਼ (ਪੀ ਐਂਡ ਕੇ) ਆਧਾਰਤ ਖਾਦਾਂ ਲਈ 2024-25 ਦੇ ਹਾੜ੍ਹੀ ਦੇ ਸੀਜ਼ਨ ਵਾਸਤੇ 24475.53 ਕਰੋੜ ਰੁਪਏ ਦੀ ਸਬਸਿਡੀ ਦੇਣ ਲਈ ਮਨਜ਼ੂਰੀ ਦਿੱਤੀ ਹੈ ਤਾਂ ਕਿ ਫਸਲਾਂ ਲਈ ਇਹ ਜ਼ਰੂਰੀ ਤੱਤ ਕਿਸਾਨਾਂ ਨੂੰ ਕਿਫਾਇਤੀ ਦਰਾਂ ਉਤੇ ਮਿਲਦੇ ਰਹਿਣ। ਹਾੜ੍ਹੀ ਸੀਜ਼ਨ ਲਈ ਸੰਭਾਵਤ ਬਜਟ ਲੋੜ ਅੰਦਾਜ਼ਨ 24475.53 ਕਰੋੜ ਰੁਪਏ ਰਹੇਗੀ। ਪੀ ਐਂਡ ਕੇ ਖਾਦਾਂ ਲਈ ਸਬਸਿਡੀ 1 ਅਪਰੈਲ, 2010 ਤੋਂ ਲਾਗੂ ਐੱਨ ਬੀ ਐੱਸ ਸਕੀਮ ਤਹਿਤ ਦਿੱਤੀ ਜਾਂਦੀ ਹੈ।
ਖਾਦਾਂ ਅਤੇ ਹੋਰ ਵਸਤਾਂ ਜਿਵੇਂ ਯੂਰੀਆ, ਡੀ ਏ ਪੀ, ਐੱਮ ਓ ਪੀ ਅਤੇ ਸਲਫਰ ਦੀਆਂ ਕੌਮਾਂਤਰੀ ਕੀਮਤਾਂ ਦੇ ਹਾਲੀਆ ਰੁਝਾਨਾਂ ਨੂੰ ਦੇਖਦਿਆਂ ਸਰਕਾਰ ਨੇ ਪੀ ਐਂਡ ਕੇ ਖਾਦਾਂ ਉਤੇ 2024 ਦੇ ਹਾੜ੍ਹੀ ਸੀਜ਼ਨ ਲਈ ਐੱਨ ਬੀ ਐੱਸ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ।