32.8 C
Jalandhar
Thursday, April 25, 2024
spot_img

ਪੰਜਾਬ ਦੇ ਮਿ੍ਣਾਲ ਗਰਗ ਸਣੇ 24 ਪ੍ਰੀਖਿਆਰਥੀਆਂ ਦੇ 100 ‘ਚੋਂ 100 ਅੰਕ

ਨਵੀਂ ਦਿੱਲੀ : ਇੰਜੀਨੀਅਰਿੰਗ ਕਾਲਜਾਂ ‘ਚ ਦਾਖਲਿਆਂ ਲਈ ਹੋਣ ਵਾਲੀ ਜੇ ਈ ਈ-ਮੇਨ ਪ੍ਰੀਖਿਆ ‘ਚ 24 ਪ੍ਰੀਖਿਆਰਥੀਆਂ ਨੇ ਪੂਰੇ 100 ਅੰਕ ਹਾਸਲ ਕੀਤੇ ਹਨ | ਇਨ੍ਹਾਂ ਵਿਚ ਪੰਜਾਬ ਦਾ ਮਿ੍ਣਾਲ ਗਰਗ ਤੇ ਹਰਿਆਣਾ ਦਾ ਸਾਰਥਕ ਮਹੇਸ਼ਵਰੀ ਵੀ ਸ਼ਾਮਲ ਹਨ | ਅਣਉਚਿਤ ਢੰਗਾਂ ਦਾ ਇਸਤੇਮਾਲ ਕਰਨ ਕਰ ਕੇ ਪੰਜ ਪ੍ਰੀਖਿਆਰਥੀਆਂ ਦੇ ਨਤੀਜੇ ਰੋਕ ਦਿੱਤੇ ਗਏ ਹਨ | ਕੌਮੀ ਟੈਸਟਿੰਗ ਏਜੰਸੀ (ਐੱਨ ਟੀ ਏ) ਨੇ ਇਹ ਜਾਣਕਾਰੀ ਦਿੱਤੀ | ਜੇ ਈ ਈ-ਮੇਨ ਦੇ ਦੋ ਸੈਸ਼ਨਾਂ ਦਾ ਪੂਰਨ ਨਤੀਜਾ ਸੋਮਵਾਰ ਐਲਾਨਿਆ ਗਿਆ | ਐੱਨ ਟੀ ਏ ਮੁਤਾਬਕ ਪੂਰੇ 100 ਅੰਕ ਹਾਸਲ ਕਰਨ ਵਾਲਿਆਂ ‘ਚ ਸਭ ਤੋਂ ਵੱਧ ਪ੍ਰੀਖਿਆਰਥੀ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ (ਪੰਜ-ਪੰਜ) ਦੇ ਹਨ | ਰਾਜਸਥਾਨ (ਚਾਰ) ਇਸ ਮਾਮਲੇ ਵਿਚ ਤੀਜੇ ਨੰਬਰ ‘ਤੇ ਰਿਹਾ ਅਤੇ ਉੱਤਰ ਪ੍ਰਦੇਸ਼ ਦੇ ਦੋ ਪ੍ਰੀਖਿਆਰਥੀਆਂ ਨੇ 100 ਅੰਕ ਹਾਸਲ ਕੀਤੇ ਹਨ | ਹਰਿਆਣਾ, ਮਹਾਰਾਸ਼ਟਰ, ਅਸਾਮ, ਬਿਹਾਰ, ਪੰਜਾਬ, ਕੇਰਲਾ, ਕਰਨਾਟਕ ਅਤੇ ਝਾਰਖੰਡ ਦੇ ਇਕ-ਇਕ ਪ੍ਰੀਖਿਆਰਥੀ ਨੂੰ ਪੂਰੇ 100 ਅੰਕ ਪ੍ਰਾਪਤ ਹੋਏ ਹਨ | ਪ੍ਰੀਖਿਆ ਦੇ ਦੋ ਸੈਸ਼ਨਾਂ ਲਈ 10.26 ਲੱਖ ਪ੍ਰੀਖਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 9.05 ਲੱਖ ਪ੍ਰੀਖਿਆਰਥੀ ਪ੍ਰੀਖਿਆ ਵਿਚ ਬੈਠੇ ਸਨ |

Related Articles

LEAVE A REPLY

Please enter your comment!
Please enter your name here

Latest Articles