28.6 C
Jalandhar
Wednesday, June 7, 2023
spot_img

ਤਿਆਗੀ ਦੀ ਨਾਜਾਇਜ਼ ਉਸਾਰੀ ਢਾਹੀ

ਨੋਇਡਾ : ਔਰਤ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਸਿਆਸੀ ਆਗੂ ਸ੍ਰੀਕਾਂਤ ਤਿਆਗੀ ਦੀ ਉੱਤਰ ਪ੍ਰਦੇਸ਼ ਦੇ ਨੋਇਡਾ ਸਥਿਤ ਰਿਹਾਇਸ਼ ਦੇ ਬਾਹਰ ਬਣਾਏ ਗਏ ‘ਗੈਰਕਾਨੂੰਨੀ’ ਨਿਰਮਾਣ ਨੂੰ ਢਾਹ ਦਿੱਤਾ ਗਿਆ | ਤਿਆਗੀ ਅਜੇ ਫਰਾਰ ਹੈ | ਨੋਇਡਾ ਅਥਾਰਟੀ ਦੇ ਕਾਰਜਕਾਰੀ ਅਧਿਕਾਰੀ ਪ੍ਰਵੀਨ ਮਿਸ਼ਰਾ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 9 ਵਜੇ ਨੋਇਡਾ ਅਥਾਰਟੀ ਦੇ ਐਨਫੋਰਸਮੈਂਟ ਦਸਤੇ ਨੇ ਸ਼ਹਿਰ ਦੇ ਸੈਕਟਰ 93-ਬੀ ਸਥਿਤ ਓਮੈਕਸ ਗਰੈਂਡ ਸੁਸਾਇਟੀ ‘ਚ ਪਹੁੰਚ ਕੇ ਸ੍ਰੀਕਾਂਤ ਤਿਆਗੀ ਦੇ ਗਰਾਊਾਡ ਫਲੋਰ ਵਾਲੇ ਅਪਰਾਟਮੈਂਟ ਦੇ ਬਾਹਰ ਬਣੇ ਨਾਜਾਇਜ਼ ਨਿਰਮਾਣ ਨੂੰ ਢਾਹ ਦਿੱਤਾ | ਇਸ ਮੌਕੇ ਭਾਰੀ ਪੁਲਸ ਬਲ ਤਾਇਨਾਤ ਸੀ | ਉੱਧਰ ਨੋਇਡਾ ਪੁਲਸ ਨੇ ਤਿਆਗੀ ‘ਤੇ 25000 ਰੁਪਏ ਦਾ ਇਨਾਮ ਰੱਖ ਦਿੱਤਾ ਹੈ |

Related Articles

LEAVE A REPLY

Please enter your comment!
Please enter your name here

Latest Articles