ਮਥੁਰਾ : ਇੱਥੇ ਬੁੱਧਵਾਰ ਰਾਤ ਕੋਲੇ ਨਾਲ ਭਰੀ ਮਾਲ ਗੱਡੀ ਦੇ 25 ਡੱਬੇ ਲੀਹ ਤੋਂ ਉਤਰ ਗਏ। ਇਸ ਕਾਰਨ ਤਿੰਨ ਰੇਲ ਲਾਈਨਾਂ ਬੰਦ ਹੋ ਗਈਆਂ। ਡੀ ਆਰ ਐੱਮ ਆਗਰਾ ਡਵੀਜ਼ਨ ਤੇਜ ਪ੍ਰਕਾਸ਼ ਅਗਰਵਾਲ ਨੇ ਕਿਹਾ ਕਿ ਗੱਡੀ ਦੇ ਲੀਹ ਤੋਂ ਉਤਰਨ ਸੰਬੰਧੀ ਰਾਤ 8.12 ਵਜੇ ਦੇ ਕਰੀਬ ਸੂਚਨਾ ਮਿਲੀ। ਗੱਡੀ ਦੇ ਪਟੜੀ ਤੋਂ ਉਤਰਨ ਨੂੰ ਲੈ ਕੇ ਕਾਂਗਰਸ ਨੇ ਰੇਲ ਮੰਤਰੀ ਨੂੰ ਘੇਰਦੇ ਹੋਏ ਆਪਣੇ ‘ਐਕਸ’ ਹੈਂਡਲ ’ਤੇ ਲਿਖਿਆ‘ਰੀਲ ਮੰਤਰੀ ਜੀ, ਇਕ ਹੋਰ ‘ਛੋਟੀ ਘਟਨਾ’ ਹੋ ਗਈ ਹੈ। ਯੂ ਪੀ ਦੇ ਮਥੁਰਾ ’ਚ ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉੱਤਰ ਗਏ ਹਨ ਅਤੇ ਇਹ ਖਬਰ ਤੁਹਾਡੇ ਤੱਕ ਜ਼ਰੂਰ ਪਹੁੰਚੀ ਹੋਵੇਗੀ, ਤਾਂ ਕੀ ਹੋਇਆ, ਪੈਂਦੀ ਸੱਟੇ ਰੀਲ ਬਣਾ ਲਓ।