20.4 C
Jalandhar
Sunday, December 22, 2024
spot_img

ਭਾਰਤੀ ਸਟੇਟ ਬੈਂਕ ਦੀ ਸ਼ੇਖਪੁਰਾ ਬ੍ਰਾਂਚ ‘ਚ ਕਰੋੜਾਂ ਦਾ ਗਬਨ

ਬਠਿੰਡਾ (ਪਰਵਿੰਦਰ ਜੀਤ ਸਿੰਘ)-ਸਟੇਟ ਬੈਂਕ ਆਫ ਇੰਡੀਆ ਦੀ ਸ਼ੇਖਪੁਰਾ ਬ੍ਰਾਂਚ ਵਿਚ ਤਾਇਨਾਤ ਹੈੱਡ ਕੈਸ਼ੀਅਰ ਖ਼ਿਲਾਫ਼ ਥਾਣਾ ਤਲਵੰਡੀ ਸਾਬੋ ਵਿਖੇ ਅਮਾਨਤ ਵਿਚ ਖਿਆਨਤ ਪਾਉਣ ਅਤੇ ਹੇਰਾਫੇਰੀ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ¢ ਇਹ ਕਾਰਵਾਈ ਪੁਲਸ ਦੇ ਆਰਥਿਕ ਅਪਰਾਧ ਸ਼ਾਖਾ ਦੀ ਪੜਤਾਲੀਆ ਰਿਪੋਰਟ ਆਉਣ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ¢ ਰਿਪੋਰਟ ਮੁਤਾਬਕ ਉਕਤ ਕੈਸ਼ੀਅਰ ਬੈਂਕ ਦੇ ਖਪਤਕਾਰਾਂ ਦੇ ਜਾਅਲੀ ਦਸਤਖਤ ਕਰਕੇ ਉਨ੍ਹਾਂ ਦੇ ਖਾਤਿਆਂ ਵਿਚੋਂ ਪੈਸੇ ਕਢਵਾ ਲੈਂਦਾ ਸੀ¢ ਇਸੇ ਤਰ੍ਹਾਂ ਉਸ ਨੇ ਬੈਂਕ ਦੇ ਲਾਕਰਾਂ ਵਿਚ ਰੱਖਿਆ ਹੋਇਆ ਸੋਨਾ ਵੀ ਗਾਇਬ ਕੀਤਾ ਹੈ¢ ਏ ਟੀ ਐਮ ਮਸ਼ੀਨ ਵਿਚ ਪਾਉਣ ਵਾਲੀ ਰਕਮ ਵਿਚ ਵੀ ਵੱਡੀ ਧਾਂਦਲੀ ਕੀਤੀ ਹੈ¢ ਇਸ ਮਾਮਲੇ ‘ਚ ਗਾਹਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਜਾਂਚ ਕੀਤੀ ਅਤੇ ਸ਼ੁਰੂਆਤੀ ਜਾਂਚ ‘ਚ ਹੀ ਗਾਹਕਾਂ ਦੇ ਖਾਤਿਆਂ ‘ਚੋਂ ਕੁੱਲ 39 ਲੱਖ, 41 ਹਜ਼ਾਰ 400 ਰੁਪਏ ਕਢਵਾਏ ਗਏ, ਜਦਕਿ 342 ਗ੍ਰਾਮ 27 ਗ੍ਰਾਮ ਸੋਨਾ ਅਤੇ 15 ਲੱਖ ਰੁਪਏ ਏ ਟੀ ਐਮ ਮਸ਼ੀਨ ਦੀ ਰਕਮ ਵਿਚੋਂ ਅਤੇ ਬੈਂਕ ਦੇ ਏ ਟੀ ਐਮ ਵਿਚੋਂ 84 ਹਜ਼ਾਰ ਕਢਵਾ ਲਏ¢ ਖੁਰਦ ਬੁਰਦ ਕੀਤੇ ਗਏ ਸੋਨੇ ਦੀ ਬਾਜ਼ਾਰੀ ਕੀਮਤ 2 ਕਰੋੜ 65 ਲੱਖ 68 ਹਜ਼ਾਰ ਰੁਪਏ ਬਣਦੀ ਹੈ¢ ਇਸ ਤਰ੍ਹਾਂ ਕੈਸ਼ੀਅਰ ਨੇ ਸਰਕਾਰ ਅਤੇ ਗਾਹਕਾਂ ਨਾਲ 3 ਕਰੋੜ 20 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ¢ ਉਸ ਦੀ ਗਿ੍ਫਤਾਰੀ ਹੋਣੀ ਅਜੇ ਬਾਕੀ ਹੈ¢ ਥਾਣਾ ਤਲਵੰਡੀ ਸਾਬੋ ਨੂੰ ਦਿੱਤੀ ਸ਼ਿਕਾਇਤ ਵਿਚ ਪਿਆਰਾ ਸਿੰਘ ਵਾਸੀ ਪਿੰਡ ਸੰਦੋਹਾ ਨੇ ਦੱਸਿਆ ਕਿ ਉਸ ਨੇ ਆਪਣਾ ਖਾਤਾ ਨੰਬਰ 65233604539 ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਸ਼ੇਖਪੁਰਾ ਤਹਿਸੀਲ ਤਲਵੰਡੀ ਸਾਬੋ ਵਿਖੇ ਖੁਲ੍ਹਵਾਇਆ ਸੀ ਅਤੇ ਉਸ ਦੇ ਨਾਲ ਉਸ ਦੇ ਭਰਾ ਤਾਰਾ ਸਿੰਘ ਨੇ ਵੀ ਖਾਤਾ ਨੰਬਰ 65237356508 ਖੁਲ੍ਹਵਾਇਆ ਸੀ ¢ ਉਸ ਦੇ ਲੜਕੇ ਨੇ ਪੜ੍ਹਾਈ ਕਰਨ ਲਈ ਵਿਦੇਸ਼ ਜਾਣਾ ਸੀ, ਜਿਸ ਲਈ ਫੀਸ ਦੇ ਪੈਸੇ ਉਸ ਨੇ ਬੈਂਕ ਵਿਚ ਜਮ੍ਹਾਂ ਕਰਵਾਏ ਸਨ¢ ਉਸ ਨੇ ਬੈਂਕ ਅਧਿਕਾਰੀਆਂ ਨੂੰ ਆਖਿਆ ਸੀ ਕਿ ਜਦ ਕਾਲਜ ਵੱਲੋਂ ਫੀਸ ਭਰਨ ਲਈ ਪੱਤਰ ਆਵੇਗਾ ਤਾਂ ਉਦੋਂ ਇਹ ਰਕਮ ਫੀਸ ਲਈ ਵਰਤੀ ਜਾਵੇਗੀ¢ ਸ਼ਿਕਾਇਤਕਰਤਾ ਅਨੁਸਾਰ ਜਦੋਂ ਕਾਲਜ ਵੱਲੋਂ ਫੀਸ ਭਰਨ ਦਾ ਪੱਤਰ ਮਿਲਿਆ ਤਾਂ ਉਹ ਫੀਸ ਭਰਨ ਲਈ ਬੈਂਕ ਗਿਆ ਤਾਂ ਬੈਂਕ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਉਸ ਦੇ ਖਾਤੇ ‘ਚੋਂ ਫਰਵਰੀ ਮਹੀਨੇ ‘ਚ 13 ਲੱਖ 32 ਹਜ਼ਾਰ ਰੁਪਏ ਕਢਵਾਏ ਗਏ ਸਨ, ਇਸ ਲਈ ਹੁਣ ਬਾਕੀ ਬਚਦੀ ਰਕਮ ਨਾਲ ਕਾਲਜ ਦੀ ਫੀਸ ਨਹੀਂ ਭਰੀ ਜਾ ਸਕਦੀ¢ ਉਸ ਨੇ ਬੈਂਕ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਇਕ ਨਵਾਂ ਪੈਸਾ ਆਪਣੇ ਖਾਤੇ ‘ਚੋਂ ਨਹੀਂ ਕਢਵਾਇਆ ¢ ਇਸ ਤੋਂ ਬਾਅਦ ਉਸ ਨੇ ਐਸ ਐਸ ਪੀ ਬਠਿੰਡਾ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ¢ ਪੁਲਸ ਕਪਤਾਨ ਵੱਲੋਂ ਉਕਤ ਦਰਖਾਸਤ ਨੂੰ ਜਾਂਚ ਲਈ ਆਰਥਿਕ ਅਪਰਾਧ ਸ਼ਾਖਾ ਕੋਲ ਟਰਾਂਸਫਰ ਕੀਤਾ ਗਿਆ ਸੀ¢ ਜਾਂਚ ਕਰਨ ‘ਤੇ ਪਤਾ ਲੱਗਾ ਕਿ ਬੈਂਕ ‘ਚ ਤਾਇਨਾਤ ਹੈੱਡ ਕੈਸ਼ੀਅਰ ਹਰਵੀਰ ਸਿੰਘ ਜਾਅਲਸਾਜ਼ੀ ਕਰਦਿਆਂ ਫਰਜ਼ੀ ਦਸਤਾਵੇਜ਼ਾਂ, ਜਾਅਲੀ ਦਸਤਖਤ ਅਤੇ ਅੰਗੂਠੇ ਦੇ ਨਿਸ਼ਾਨ ਬਣਾ ਕੇ ਪੀੜਤ ਵਿਅਕਤੀ ਦੇ ਖਾਤੇ ‘ਚੋਂ ਪੈਸੇ ਕਢਵਾਏ ਹਨ, ਜਿਸ ਕਾਰਨ ਗਾਹਕ ਨੂੰ ਆਰਥਿਕ ਨੁਕਸਾਨ ਹੋਇਆ ਅਤੇ ਉਸ ਨੂੰ ਆਪਣੇ ਬੇਟੇ ਦੇ ਦਾਖਲੇ ਲਈ ਵਿਆਜ ਸਮੇਤ ਰਕਮ ਨਿੱਜੀ ਤÏਰ ‘ਤੇ ਅਦਾ ਕਰਨੀ ਪਈ¢ ਇਸ ਤੋਂ ਬਾਅਦ ਗਾਹਕ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਪਿਛਲੇ ਕਈ ਸਾਲਾਂ ਤੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਲੋਕਾਂ ਦੇ ਖਾਤਿਆਂ ‘ਚੋਂ ਪੈਸੇ ਕਢਵਾ ਰਿਹਾ ਸੀ | ਉਸ ਦੀ ਸ਼ਿਕਾਇਤ ਦੇ ਬਾਵਜੂਦ ਉਕਤ ਹੈੱਡ ਕੈਸ਼ੀਅਰ ਦੀ ਸਿਰਫ ਸੀਟ ਹੀ ਬਦਲੀ ਗਈ ਸੀ ਪਰ ਧੋਖਾਧੜੀ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ¢ ਪੜਤਾਲ ਦÏਰਾਨ ਖੁਲਾਸਾ ਹੋਇਆ ਕਿ ਹਰਵੀਰ ਸਿੰਘ ਵਾਸੀ ਪਿੰਡ ਰਾਜਗੜ੍ਹ ਕੁੱਬੇ ਨੇ ਐਸ ਬੀ ਆਈ ਸ਼ਾਖਾ ਸ਼ੇਖਪੁਰਾ ਵਿਚ ਹੈੱਡ ਕੈਸ਼ੀਅਰ ਵਜੋਂ ਤਾਇਨਾਤ ਰਹਿੰਦਿਆਂ ਆਪਣੇ ਅਹੁਦੇ ਅਤੇ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਵਾਊਚਰ ਰਾਹੀਂ ਵੱਖ-ਵੱਖ ਮਿਤੀਆਂ ‘ਤੇ ਗਾਹਕਾਂ ਦੇ ਖਾਤਿਆਂ ਤੋਂ ਨਕਦੀ ਕਢਵਾਈ ¢ ਇਹ ਰਕਮ ਲਗਭਗ 39 ਲੱਖ 41 ਹਜ਼ਾਰ 400 ਰੁਪਏ ਬਣਦੀ ਹੈ¢ 20 ਮਾਰਚ 2024 ਅਤੇ 26 ਮਾਰਚ, 2024 ਨੂੰ ਹਰਵੀਰ ਸਿੰਘ ਹੈੱਡ ਕੈਸ਼ੀਅਰ ਨੇ ਬੈਂਕ ਦੀ ਸੇਫ ਵਿੱਚੋਂ 342 ਗ੍ਰਾਮ 27 ਮਿਲੀਗ੍ਰਾਮ ਸੋਨਾ (34 ਗ੍ਰਾਮ 27 ਮਿਲੀਗ੍ਰਾਮ ਸੋਨਾ) ਕੱਢਿਆ, ਜੋ ਕਿ ਗਾਹਕਾਂ ਵੱਲੋਂ ਬੈਂਕ ਕੋਲ ਗਹਿਣੇ ਰੱਖਿਆ ਗਿਆ ਸੀ¢ ਇਸੇ ਬੈਂਕ ਵਿਚ ਏ ਟੀ ਐਮ ਮਸ਼ੀਨ ਭਰਨ ਸਮੇਂ 15,84,000 ਰੁਪਏ ਦੀ ਰਾਸ਼ੀ ਦਾ ਗਬਨ ਹੋਣ ਦਾ ਵੀ ਖੁਲਾਸਾ ਹੋਇਆ ਹੈ¢ ਉਕਤ ਵਿਅਕਤੀ ਨੇ ਠੱਗੀ ਮਾਰਨ ਦਾ ਇਕ ਹੋਰ ਢੰਗ ਵੀ ਤੋਰਿਆ ਹੋਇਆ ਸੀ¢ ਉਕਤ ਕੈਸ਼ੀਅਰ ਕਿਸਾਨਾਂ, ਵਪਾਰੀਆਂ ਵੱਲੋਂ ਲਿਮਿਟ ਦੇ ਰੱਖੇ ਹੋਏ ਦਸਤਾਵੇਜ਼ਾਂ ਵਿਚੋਂ ਸਾਈਨ ਕੀਤੇ ਹੋਏ ਖਾਲੀ ਬਾਊਚਰ ਕੱਢ ਲੈਂਦਾ ਸੀ, ਜਿਨ੍ਹਾਂ ਉੱਪਰ ਰਕਮ ਭਰ ਕੇ ਉਹ ਬੈਂਕ ਵਿਚੋਂ ਕਢਵਾ ਲੈਂਦਾ ਸੀ¢
ਆਰਥਿਕ ਅਪਰਾਧ ਸ਼ਾਖਾ ਦੀ ਪੜਤਾਲੀਆ ਰਿਪੋਰਟ ਅਨੁਸਾਰ ਇਸ ਸਾਰੇ ਘਪਲੇ ਵਿਚ ਕਈ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦੇ ਹਨ¢ ਜਿਨ੍ਹਾਂ ਕੋਲੋਂ ਪੁੱਛ ਪੜਤਾਲ ਵੀ ਕੀਤੀ ਗਈ ਹੈ ਕਿਉਂਕਿ ਇੰਨਾ ਵੱਡਾ ਘਪਲਾ ਕਰਨ ਵਿਚ ਸਿਰਫ ਇਕ ਵਿਅਕਤੀ ਦਾ ਹੱਥ ਨਹੀਂ ਹੋ ਸਕਦਾ¢ ਪੁਲਸ ਅਧਿਕਾਰੀਆਂ ਅਨੁਸਾਰ ਉਕਤ ਮਾਮਲੇ ਵਿਚ ਬੈਂਕ ਦੇ ਕਈ ਉੱਚ ਅਧਿਕਾਰੀ ਵੀ ਸ਼ੱਕ ਦੇ ਘੇਰੇ ਵਿਚ ਹਨ, ਜਿਨ੍ਹਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਏ ਟੀ ਐਮ ਮਸ਼ੀਨ ਵਿਚ ਪੈਸੇ ਪਾਉਣ ਵੇਲੇ ਇਕ ਉੱਚ ਅਧਿਕਾਰੀ ਦਾ ਕੋਲ ਹੋਣਾ ਜ਼ਰੂਰੀ ਹੁੰਦਾ ਹੈ¢ ਇਸੇ ਤਰ੍ਹਾਂ ਸਟਰਾਂਗ ਰੂਮ ਦੀਆਂ ਚਾਬੀਆਂ ਵੀ ਦੋ ਹੁੰਦੀਆਂ ਹਨ¢ ਇੱਕ ਚਾਬੀ ਬੈਂਕ ਦੇ ਉੱਚ ਅਧਿਕਾਰੀ ਕੁੱਲ ਹੁੰਦੀ ਹੈ¢ ਉਸ ਤੋਂ ਬਾਅਦ ਹੀ ਸਟਰਾਂਗ ਰੂਮ ਖੋਲ੍ਹ ਕੇ ਲਾਕਰਾਂ ਤੱਕ ਪਹੁੰਚਿਆ ਜਾ ਸਕਦਾ ਹੈ¢

Related Articles

LEAVE A REPLY

Please enter your comment!
Please enter your name here

Latest Articles