ਚੰਡੀਗੜ੍ਹ (ਗੁਰਜੀਤ ਬਿੱਲਾ, ਕ੍ਰਿਸ਼ਨ ਗਰਗ)-ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਚੇਤਨ ਸਿੰਘ ਜÏੜਾਮਾਜਰਾ ਨੇ ਸ਼ੁੱਕਰਵਾਰ ਖਣਨ ਤੇ ਭੂ-ਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਸੂਬੇ ‘ਚ ਰੇਤ, ਬਜਰੀ ਤੇ ਗਟਕਾ ਆਦਿ ਖਣਿਜਾਂ ਤੋਂ ਹਟ ਕੇ ਹੋਰਨਾਂ ਕੀਮਤੀ ਖਣਿਜ ਪਦਾਰਥਾਂ ਦੀ ਖੋਜ ਵੱਲ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ¢ਖਣਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰੱਸਟ (ਐਨ ਐਮ ਈ ਟੀ) ਦੇ ਸਹਿਯੋਗ ਨਾਲ ‘ਖਣਿਜਾਂ ਦੀ ਖੋਜ’ ਵਿਸ਼ੇ ‘ਤੇ ਇੱਥੇ ਕਰਵਾਈ ਗਈ ਵਰਕਸ਼ਾਪ ਦÏਰਾਨ ਬੋਲਦਿਆਂ ਕੈਬਨਿਟ ਮੰਤਰੀ ਨੇ ਹਾਲ ਹੀ ਵਿੱਚ ਕੀਤੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਖੇਤਰ ਵਿੱਚ ਹੋਰ ਖਣਿਜਾਂ ਦੀ ਪ੍ਰਾਪਤੀ ਸੰਬੰਧੀ ਸੰਭਾਵਨਾ ‘ਤੇ ਜ਼ੋਰ ਦਿੱਤਾ¢ਪੰਜਾਬ ਸਰਕਾਰ ਦੇ ਭੂ-ਵਿਗਿਆਨੀਆਂ ਵੱਲੋਂ ਜੁਲਾਈ 2022 ਵਿੱਚ ਸੌਂਪੀ ਗਈ ਰਿਪੋਰਟ ਦਾ ਹਵਾਲਾ ਦਿੰਦਿਆਂ ਜÏੜਾਮਾਜਰਾ ਨੇ ਕਿਹਾ ਕਿ ਵਿਗਿਆਨੀਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਵਿਖੇ 6 ਮਿਲੀਅਨ ਟਨ ਪੋਟਾਸ਼ੀਅਮ ਦੀ ਖੋਜ ਕੀਤੀ ਗਈ ਹੈ¢ਉਨ੍ਹਾ ਕਿਹਾ ਕਿ ਪੋਟਾਸ਼ੀਅਮ ਦੀ ਜ਼ਿਆਦਾਤਰ ਵਰਤੋਂ ਖਾਦਾਂ ਲਈ ਹੁੰਦੀ ਹੈ ਅਤੇ ਦੇਸ਼ ਵਿੱਚ 99 ਫ਼ੀਸਦੀ ਪੋਟਾਸ਼ ਦੀ ਦਰਾਮਦਗੀ ਹੁੰਦੀ ਹੈ¢ ਉਨ੍ਹਾ ਕਿਹਾ ਕਿ ਇਸ ਖੇਤਰ ਵਿੱਚ ਹੋਈਆਂ ਖੋਜਾਂ ਮੁਤਾਬਕ ਪੰਜਾਬ ਦੇਸ਼ ਦਾ ਚÏਥਾ ਅਜਿਹਾ ਸੂਬਾ ਹੈ, ਜਿੱਥੇ ਪੋਟਾਸ਼ੀਅਮ ਮਿਲਿਆ ਹੈ¢ ਉਨ੍ਹਾ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਿਰਫ਼ ਰੇਤ ਅਤੇ ਬਜਰੀ ਦੀ ਲੋਕਾਂ ਨੂੰ ਕਿਫ਼ਾਇਤੀ ਸਪਲਾਈ ਵੱਲ ਹੀ ਧਿਆਨ ਨਹੀਂ ਦੇ ਰਹੀ, ਸਗੋਂ ਇਸ ਖੇਤਰ ਵਿੱਚ ਨਵੀਆਂ ਖੋਜਾਂ ਨੂੰ ਵੀ ਉਤਸ਼ਾਹਤ ਕਰ ਰਹੀ ਹੈ¢ ਉਨ੍ਹਾ ਕਿਹਾ ਕਿ ਇਸੇ ਦਿਸ਼ਾ ਵਿੱਚ ਅੱਗੇ ਵਧਣ ਲਈ ਅਤੇ ਪ੍ਰਾਈਵੇਟ ਕੰਪਨੀਆਂ ਰਾਹੀਂ ਵੀ ਖੋਜ ਕਾਰਜ ਕਰਵਾਉਣ ਲਈ ਇਹ ਸਮਾਗਮ ਉਲੀਕਿਆ ਗਿਆ ਹੈ¢ ਉਨ੍ਹਾਂ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਖੇਤਰ ਦੇ ਭੂ-ਵਿਗਿਆਨੀਆਂ ਨੂੰ ਕਿਹਾ ਕਿ ਉਹ ਕੀਮਤੀ ਖਣਿਜਾਂ ਦੀ ਖੋਜ ਵੱਲ ਉਚੇਚਾ ਧਿਆਨ ਦੇਣ, ਜਿਸ ਨਾਲ ਪੰਜਾਬ ਆਰਥਕ ਪੱਖੋਂ ਹੋਰ ਮਜ਼ਬੂਤ ਹੋਵੇਗਾ ਅਤੇ ਰਾਜ ਤੇ ਦੇਸ਼ ਦੀ ਤਰੱਕੀ ਹੋਵੇਗੀ¢ਕੈਬਨਿਟ ਮੰਤਰੀ ਨੇ ਇਸ ਖੇਤਰ ਨਵੇਂ ਦਿਸਹੱਦੇ ਕਾਇਮ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਭਾਰਤ ਸਰਕਾਰ ਨੇ ਖਣਨ ਮੰਤਰਾਲੇ ਨਾਲ ਨਿਰੰਤਰ ਰਾਬਤਾ ਰੱਖਣ ਲਈ ਵੀ ਕਿਹਾ ਤਾਂ ਜੋ ਖੋਜ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਖੜੋਤ ਨਾ ਆਵੇ¢ਵਰਕਸ਼ਾਪ ਵਿੱਚ ਹੋਰਨਾਂ ਪਤਵੰਤਿਆਂ ਤੋਂ ਇਲਾਵਾ ਖਣਨ ਤੇ ਭੂ-ਵਿਗਿਆਨ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਜਿਓਲÏਜੀਕਲ ਸਰਵੇਅ ਆਫ਼ ਇੰਡੀਆ ਦੇ ਡੀ ਡੀ ਜੀ ਡਾ. ਗੁਪਤਾ, ਸੁਪਰਿੰਟੇਂਡਿੰਗ ਭੂ-ਵਿਗਿਆਨੀ, ਐਨ ਐਮ ਈ ਟੀ, ਖਣਨ ਮੰਤਰਾਲਾ ਅੰਜੂ ਸੀ ਐਸ ਅਤੇ ਹਰਿੰਦਰਪਾਲ ਸਿੰਘ ਬੇਦੀ, ਮੁੱਖ ਇੰਜੀਨੀਅਰ, ਮਾਈਨਿੰਗ, ਪੰਜਾਬ ਵੀ ਮÏਜੂਦ ਰਹੇ¢ਵਰਕਸ਼ਾਪ ਦੇ ਪਹਿਲੇ ਤਕਨੀਕੀ ਸੈਸ਼ਨ ਦਾ ਸੰਚਾਲਨ ਜਿਓਲÏਜੀਕਲ ਸਰਵੇਅ ਆਫ਼ ਇੰਡੀਆ ਦੇ ਡਾਇਰੈਕਟਰ ਏ ਕੇ ਤਲਵਾੜ ਨੇ ਕੀਤਾ¢ ਉਨ੍ਹਾ ਪੰਜਾਬ ਵਿੱਚ ਪੋਟਾਸ਼ ਲਈ ਜਿਓਲÏਜੀਕਲ ਸਰਵੇਅ ਆਫ਼ ਇੰਡੀਆ ਵੱਲੋਂ ਕੀਤੀ ਖੋਜ ਬਾਰੇ ਗੱਲ ਕੀਤੀ ਅਤੇ ਪੰਜਾਬ ਵਿੱਚ ਪੋਟਾਸ਼ ਦੀ ਖੋਜ ਸੰਬੰਧੀ ਮÏਜੂਦਾ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਚਰਚਾ ਕੀਤੀ¢ਦੂਜੇ ਤਕਨੀਕੀ ਸੈਸ਼ਨ ਦਾ ਸੰਚਾਲਨ ਜਿਓਲÏਜੀਕਲ ਸਰਵੇਅ ਆਫ਼ ਇੰਡੀਆ ਦੇ ਡਾਇਰੈਕਟਰ ਅਪਰਾਜਿਤਾ ਭੱਟਾਚਾਰੀਆ ਨੇ ਕੀਤਾ¢ ਉਨ੍ਹਾ “ਵਾਤਾਵਰਣ ਅਧਿਐਨ ਬਾਰੇ ਨੈਸ਼ਨਲ ਜੀਓਕੈਮੀਕਲ ਮੈਪਿੰਗ” ਵਿਸ਼ੇ ‘ਤੇ ਭਾਸ਼ਣ ਦਿੱਤਾ¢ ਇਸ ਉਪਰੰਤ ਐਨ ਪੀ ਈ ਏਜ਼ ਅਤੇ ਹੋਰ ਵਿਭਾਗੀ ਅਧਿਕਾਰੀਆਂ/ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ¢