ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ ਨੇ ਚੇਤਾਵਨੀ ਦਿੱਤੀ ਕਿ ਮੱਧ ਪੂਰਬ ’ਚ ਚੱਲ ਰਹੇ ਸੰਘਰਸ਼ ਦੀ ਹੁਣ ਤੱਕ ਦੀ ਦੇਖੀ ਗਈ ਤਬਾਹੀ ਨੂੰ ‘ਛੋਟਾ’ ਸਾਬਿਤ ਕਰ ਸਕਦਾ ਹੈ।
ਸੰਯੁਕਤ ਰਾਸ਼ਟਰ ਦੇ ਰਾਜਨੀਤੀ ਮਾਮਲਿਆਂ ਦੇ ਪ੍ਰਮੁੱਖ ਰੋਜ਼ਮੇਰੀ ਡਿਕਾਰਲਾ ਨੇ ਇਹ ਬਿਆਨ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਿੱਤਾ, ਜਿਸ ’ਚ ਉਹ ਹਿਜ਼ਬੁੱਲ੍ਹਾ ਵੱਲੋਂ ਪੇਜਰ ਅਤੇ ਵਾਕੀ-ਟਾਕੀ ਦੇ ਇਸਤੇਮਾਲ ਕਰਨ ਬਾਰੇ ਗੱਲ ਕਰ ਰਹੇ ਸਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰਮੁੱਖ ਵੋਲਕਰ ਤੁਰਕ ਨੇ ਕਿਹਾ, ‘ਇਜ਼ਰਾਇਲ ’ਤੇ ਵਿਆਪਕ ਰੂਪ ਨਾਲ ਲੱਗੇ ਹਮਲਿਆਂ ਦੇ ਦੋਸ਼ ਯੁੱਧ ਅਪਰਾਧ ਦੇ ਬਰਾਬਰ ਹਨ। ਉਨ੍ਹਾ ਕਿਹਾ ਸੰਯੁਕਤ ਰਾਸ਼ਟਰ ’ਚ ਇਜ਼ਰਾਇਲੀ ਦੂਤ ਡੈਨੀ ਡੈਨਨ ਨੇ ਧਮਾਕਿਆਂ ਦਾ ਜ਼ਿਕਰ ਨਹੀਂ ਕੀਤਾ, ਪਰ ਉਨ੍ਹਾ ਕਿਹਾ ਕਿ ਉਨ੍ਹਾ ਦਾ ਦੇਸ਼ ਆਪਣੀ ਰੱਖਿਆ ਲਈ ਜੋ ਵੀ ਜ਼ਰੂਰਤ ਹੋਵੇਗੀ, ਕਰੇਗਾ।’
ਲਿਬਨਾਨ ’ਚ ਪੇਜਰ ਅਤੇ ਵਾਕੀ-ਟਾਕੀ ’ਚ ਹੋਏ ਧਮਾਕਿਆਂ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਮੱਧ ਪੂਰਬ ਦੇ ਸੰਕਟ ’ਤੇ ਚਰਚਾ ਕਰਨ ਲਈ ਮੀਟਿੰਗ ਕੀਤੀ। ਜਿੱਥੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰਮੁੱਖ ਵੋਲਕਰ ਤੁਰਕ ਨੇ ਕਿਹਾ ਸੰਚਾਰ ਉਪਕਰਨਾਂ ’ਚ ਧਮਾਕਿਆਂ ਨਾਲ ਲਿਬਨਾਨ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਅੰਤਰਰਾਸ਼ਟਰੀ ਕਾਨੂੰਨਾਂ ਦਾ ਉਲੰਘਣ ਹੈ।