ਬੱਸ ਪਲਟਣ ਨਾਲ 38 ਯਾਤਰੀ ਜ਼ਖਮੀ

0
103

ਕਨੌਜ : ਤਿਵਰਾ ਥਾਣਾ ਅਧੀਨ ਪੈਂਦੇ ਖੇਤਰ ’ਚ ਇੱਕ ਸਲੀਪਰ ਬੱਸ ਪਲਟਣ ਕਾਰਨ 38 ਯਾਤਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਇਹ ਹਾਦਸਾ ਲਖਨਊ-ਆਗਰਾ ਐੱਕਸਪ੍ਰੈੱਸ ਵੇ ’ਤੇ ਸ਼ੱਕਰਵਾਰ ਦੇਰ ਰਾਤ ਵਾਪਰਿਆ।
ਖੇਤਰ ਦੇ ਸਰਕਲ ਅਧਿਕਾਰੀ (ਸੀ ਓ) ਪਿ੍ਰਅੰਕਾ ਵਾਜਪਾਈ ਨੇ ਕਿਹਾ ਕਿ 80 ਯਾਤਰੀਆਂ ਨੂੰ ਲੈ ਕੇ ਗੋਂਡਾ ਤੋਂ ਦਿੱਲੀ ਜਾ ਰਹੀ ਇੱਕ ਸਲੀਪਰ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ 38 ਯਾਤਰੀ ਜ਼ਖਮੀ ਹੋ ਗਏ। ਉਨ੍ਹਾ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਗੰਭੀਰ ਹੈ।

LEAVE A REPLY

Please enter your comment!
Please enter your name here