ਕਟਿਹਾਰ : ਬਿਹਾਰ ਦੇ ਕਟਿਹਾਰ ’ਚ ਭੀੜ ਨੇ ਸਾਇਕਲ ਚੋਰੀ ਦੇ ਦੋਸ਼ ’ਚ ਤਿੰਨ ਵਿਅਕਤੀਆਂ ਦੀ ਬੁੁਰੀ ਤਰ੍ਹਾਂ ਕੁੱਟਮਾਰ ਕੀਤੀ। ਹਿੰਸਕ ਭੀੜ ਦੀ ਕੁੱਟਮਾਰ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਉਥੇ ਹੀ ਦੋ ਲੋਕ ਜ਼ਖ਼ਮੀ ਹਨ। ਮੌਕੇ ’ਤੇ ਪਹੁੰਚੀ ਪੁਲਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਪੁਲਸ ਨੇ ਪਿੰਡ ਦੇ ਸਰਪੰਚ ਸਮੇਤ ਤਿੰਨ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਘਟਨਾ ਜ਼ਿਲ੍ਹਾ ਕੋਡਾ ਥਾਣਾ ਖੇਤਰ ਦੇ ਫੁਲਵਰਿਆ ਦੀ ਹੈ। ਇੱਥੇ ਲੋਕਾਂ ਦੀ ਭੀੜ ਨੇ ਤਿੰਨ ਨੌਜਵਾਨਾਂ ਨੂੰ ਸਾਇਕਲ ਚੋਰੀ ਦੇ ਦੋਸ਼ ’ਚ ਫੜ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਤਿੰਨਾਂ ਨੂੰ ਭੀੜ ਤੋਂ ਛੁਡਾਇਆ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ। ਇਨ੍ਹਾਂ ’ਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ।
ਪੁਲਸ ਮੁਤਾਬਕ ਝਿਕਟੀਆ ਨਿਵਾਸੀ 45 ਸਾਲਾ ਪੰਚ ਲਾਲ ਰਿਸ਼ੀ ਆਪਣੇ ਦੋਸਤ ਬਿੱਟੂ ਮੁੰਡਾ ਅਤੇ ਵਿਲਾਸ ਰਿਸ਼ੀ ਨਾਲ ਫੁਲਵਾਰੀ ਦਾਸ ਟੋਲਾ ਗਿਆ ਸੀ। ਪਿੰਡ ਨਿਵਾਸੀ ਮਨੋਜ ਦਾਸ ਦਾ ਸਾਇਕਲ ਚੋਰੀ ਹੋ ਗਈ। ਪਿੰਡ ਵਾਸੀਆਂ ਨੇ ਸਾਇਕਲ ਚੋਰੀ ਦੇ ਸ਼ੱਕ ’ਚ ਪੰਚਲ ਾਲ ਅਤੇ ਉਸ ਦੇ ਸਾਥੀਆਂ ਨੂੰ ਫੜ ਲਿਆ ਤੇ ਤਿੰਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲਸ ਨੇ ਮਿ੍ਰਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਚਾਰ ਨਾਮਜ਼ਦਾਂ ਸਮੇਤ ਅਣਪਛਾਤੇ ਲੋਕਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ।