ਬੀਜਿੰਗ : ਚੀਨ ਦੀ ਇੱਕ ਮਹਿਲਾ ਅਧਿਕਾਰੀ ਝੋਂਗ ਯਾਂਗ ਨੂੰ ਭਿ੍ਰਸ਼ਟਾਚਾਰ ਤੇ ਸਹਿਯੋਗੀਆਂ ਨਾਲ ਗੈਰ-ਕਾਨੂੰਨੀ ਸੰਬੰਧ ਰੱਖਣ ਲਈ 13 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਉਸ ’ਤੇ 10 ਲੱਖ ਯੂਆਨ (1.18 ਕਰੋੜ ਭਾਰਤੀ ਰੁਪਏ) ਦਾ ਜੁਰਮਨਾ ਵੀ ਲਾਇਆ ਗਿਆ ਹੈ। ਝੋਂਗ ਯਾਂਗ ਨੂੰ ਚੀਨ ’ਚ ਆਪਣੀ ਸੁੰਦਰਤਾ ਲਈ ਕਾਫ਼ੀ ਪ੍ਰਸਿੱਧੀ ਮਿਲੀ ਸੀ ਅਤੇ ਉਸ ਨੂੰ ‘ਖੂਬਸੂਰਤ ਗਵਰਨਰ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ]
‘ਸਾਊਥ ਚਾਇਨਾ ਮਾਰਨਿੰਗ ਪੋਸਟ’ ਦੀ ਰਿਪੋਰਟ ਅਨੁਸਾਰ ਝੋਂਗ ’ਤੇ ਆਪਣੇ 58 ਮਰਦ ਸਾਥੀਆਂ ਨਾਲ ਸਰੀਰਕ ਸੰਬੰਧ ਬਣਾਉਣ ਅਤੇ 60 ਮਿਲੀਅਨ ਯੂਆਨ ਰਿਸ਼ਵਤ ਲੈਣ ਦਾ ਦੋਸ਼ ਲਾਇਆ ਗਿਆ ਸੀ। ਝੋਂਗ ਨੇ ਫਲ ਅਤੇ ਕਿਸਾਨੀ ਸੰਘ ਸ਼ੁਰੂ ਕਰਨ ਲਈ ਵੀ ਆਪਣੀ ਪਛਾਣ ਬਣਾਈ, ਜਿਸ ਦਾ ਉਦੇਸ਼ ਕਿਸਾਨਾਂ ਦੀ ਮਦਦ ਕਰਨਾ ਸੀ।