ਬੋਕਾਰੋ : ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ’ਚ ਤੁਪਕਡੀਹ ਨੇੜੇ ਵੀਰਵਾਰ ਮਾਲ ਗੱਡੀ ਲੀਹੋਂ ਉਤਰ ਗਈ। ਤੁਪਕਡੀਹ ਅਤੇ ਰਾਜਬੇਰਾ ਸੈਕਸ਼ਨਾਂ ਵਿਚਕਾਰ ਗੱਡੀ ਦੇ ਦੋ ਡੱਬੇ ਲੀਹ ਤੋਂ ਉਤਰ ਕੇ ਪਲਟ ਗਏ, ਜਿਸ ਕਾਰਨ ਰੂਟ ’ਤੇ ਰੇਲ ਆਵਾਜਾਈ ਪ੍ਰਭਾਵਤ ਹੋਈ ਹੈ। 10 ਤੋਂ ਵੱਧ ਰੇਲ ਗੱਡੀਆਂ ਨੂੰ ਮੋੜਨਾ ਪਿਆ ਹੈ, ਨਾਲ ਹੀ ਡਾਊਨਲਾਈਨ ਟ੍ਰੈਕ ’ਤੇ ਰੇਲ ਗੱਡੀਆਂ ਦੀ ਆਵਾਜਾਈ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ।