ਸ਼ਿਮਲਾ : ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਵਿਚ ਬੱਦਲ ਫਟਣ ਨਾਲ ਇਕ ਕੌਮੀ ਹਾਈਵੇ ਸਣੇ 27 ਸੜਕਾਂ ਬੰਦ ਕਰਨੀਆਂ ਪਈਆਂ। ਮੰਡੀ ਵਿਚ ਵੀ 24, ਕਾਂਗੜਾ ’ਚ 10, ਸ਼ਿਮਲਾ ’ਚ 9 ਤੇ ਕੁੱਲੂ ਜ਼ਿਲ੍ਹੇ ਵਿਚ ਦੋ ਸੜਕਾਂ ’ਤੇ ਆਵਾਜਾਈ ਰੁਕ ਗਈ। ਸਿਰਮੌਰ ਦੇ ਪਰਲੋਨੀ ਪਿੰਡ ਵਿਚ ਬੱਦਲ ਫਟਣ ਨਾਲ ਰਾਂਗੀ ਨਾਂਅ ਦੇ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਦੁਕਾਨਾਂ ਢਹਿ ਗਈਆਂ। ਯਮੁਨਾ ਦਰਿਆ ਚੜ੍ਹਨ ਕਾਰਨ ਪਾਉਂਟਾ ਸਾਹਿਬ ਤੇ ਸ਼ਲਾਈ ਇਲਾਕੇ ਵਿਚ ਵਿਦਿਅਕ ਅਦਾਰੇ ਇਕ ਦਿਨ ਲਈ ਬੰਦ ਕਰ ਦਿੱਤੇ ਗਏ।