ਅਮਰੀਕਾ ’ਚ ਮੰਦਰ ਦੀ ਤੋੜ-ਭੰਨ

0
119

ਵਾਸ਼ਿੰਗਟਨ : ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਚ ਨਾਮਾਲੂਮ ਗੈਰਸਮਾਜੀ ਅਨਸਰਾਂ ਨੇ ਨਫਰਤ ਫੈਲਾਉਣ ਦੇ ਮਕਸਦ ਨਾਲ ਬੀ ਏ ਪੀ ਐੱਸ ਮੰਦਰ ਵਿਚ ਤੋੜ-ਭੰਨ ਕੀਤੀ ਅਤੇ ਉਸ ਦੀਆਂ ਕੰਧਾਂ ਉਤੇ ‘ਹਿੰਦੂਓ ਵਾਪਸ ਜਾਓ’ ਦੇ ਨਾਅਰੇ ਲਿਖ ਦਿੱਤੇ। ਮੰਦਰ ਵਿਚ ਤੋੜ-ਭੰਨ ਦੀ ਇਹ ਮਹੀਨੇ ਵਿਚ ਦੂਜੀ ਘਟਨਾ ਹੈ। ਭਾਰਤੀ ਅਮਰੀਕੀ ਕਾਰੋਬਾਰੀ ਅਜੈ ਜੈਨ ਨੇ ਐੱਫ ਬੀ ਆਈ ਤੋਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾ ਕਿਹਾ ਕਿ ਸਾਰੇ ਮੰਦਰਾਂ ਦੀ ਸੁਰੱਖਿਆ ਵਧਾਉਣੀ ਚਾਹੀਦੀ ਹੈ। ਬੀ ਏ ਪੀ ਐੱਸ ਦਾ ਮੁੱਖ ਦਫਤਰ ਗੁਜਰਾਤ ਵਿਚ ਸਥਿਤ ਹੈ ਅਤੇ ‘ਉਤਰੀ ਅਮਰੀਕਾ’ ਵਿਚ ਇਸ ਦੇ ਪ੍ਰਬੰਧਨ ਹੇਠ 100 ਤੋਂ ਵੱਧ ਮੰਦਰ ਅਤੇ ਕੇਂਦਰ ਹਨ। ਪਿਛਲੇ ਸਾਲ ਇਸ ਨੇ ਸਭ ਤੋਂ ਵੱਡੇ ਹਿੰਦੂ ਮੰਦਰ ਦੀ ਸ਼ੁਰੂਆਤ ਕੀਤੀ ਹੈ।

LEAVE A REPLY

Please enter your comment!
Please enter your name here