ਜਲੰਧਰ (ਕੇਸਰ)-ਗਦਰੀ ਬਾਬਿਆਂ ਦੇ ਮੇਲੇ ਦੀ ਕਾਮਯਾਬੀ ਲਈ ਇਸ ਸੰਸਥਾ ਨਾਲ ਜੁੜੇ ਸੁਨੇਹੀਆਂ ਵਿੱਚ ਪੂਰਾ ਉਤਸ਼ਾਹ ਹੈ। ਲਗਾਤਾਰ ਮੇਲੇ ਦੇ ਖਰਚਿਆਂ ਵਾਸਤੇ ਪੈਸਾ ਅਤੇ ਲੰਗਰ ਲਈ ਰਸਦ ਆ ਰਹੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਦੱਸਿਆ ਕਿ ਵੀਰਵਾਰ ਮੇਲੇ ਦੇ ਖਰਚੇ ਤੇ ਲੰਗਰ ਵਾਸਤੇ ਬੱਬਰ ਛਾਂਗਾ ਸਿੰਘ ਪਠਲਾਵੇ ਦੀ ਧੀ ਜਤਿੰਦਰ ਐਡਵੋਕੇਟ ਰਾਸ਼ਨ ਤੇ ਪੈਸੇ ਦੇ ਕੇ ਗਈ ਹੈ। ਇਸ ਤੋਂ ਪਹਿਲਾਂ ਵੀ ਜਤਿੰਦਰ ਐਡਵੋਕੇਟ ਰਾਸ਼ਨ ਦੇ ਚੁੱਕੀ ਹੈ। ਇਨ੍ਹਾਂ ਦਾ ਭਰਾ ਪਿਰਤਪਾਲ ਸਿੰਘ ਲੰਗਰ ਵਿੱਚ ਹਿੱਸਾ ਪਾ ਕੇ ਗਿਆ ਹੈ। ਰਾਸ਼ਨ ਤੇ ਪੈਸੇ ਰਸੀਵ ਕਰਨ ਮੌਕੇ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਰਜਿੰਦਰ ਮੰਡ ਐਡਵੋਕੇਟ, ਰਣਜੀਤ ਸਿੰਘ ਔਲਖ, ਡਾਕਟਰ ਸੈਲਸ਼ ਹਾਜ਼ਰ ਸਨ। ਫੋਟੋ ਵਿੱਚ ਸਵਾਮੀ, ਵਲਕੇਸ਼ ਸੇਠੀ ਅਤੇ ਮੈਕਸਉਮੂਏਲਰ ਵੀ ਹਨ।