ਸ਼ਿਮਲਾ : ਲੋਕ ਨਿਰਮਾਣ ਤੇ ਸ਼ਹਿਰੀ ਵਿਕਾਸ ਮੰਤਰੀ ਵਿਕਰਮਾਦਿੱਤਿਆ ਸਿੰਘ ਵੱਲੋਂ ਸੂਬੇ ਵਿਚ ਰੇਹੜੀ-ਫੜ੍ਹੀ ਤੇ ਹੋਟਲਾਂ ਦੇ ਮਾਲਕਾਂ ਅਤੇ ਸਟਰੀਟ ਵੈਂਡਰਾਂ ਨੂੰ ਨੇਮ ਪਲੇਟਾਂ ਲਾਉਣ ਦੇ ਦਿੱਤੇ ਹੁਕਮਾਂ ਤੋਂ ਇਕ ਦਿਨ ਬਾਅਦ ਵੀਰਵਾਰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਹਿਮਾਚਲ ਸਰਕਾਰ ਨੇ ਕਿਹਾ ਕਿ ਸਰਕਾਰ ਨੇ ਅਜਿਹਾ ਕੋਈ ਫੈਸਲਾ ਨਹੀਂ ਕੀਤਾ।
ਸਰਕਾਰੀ ਬੁਲਾਰੇ ਕਿਹਾ ਕਿ ਸਰਕਾਰ ਨੇ ਨੇਮ ਪਲੇਟਾਂ ਡਿਸਪਲੇਅ ਕਰਨੀਆਂ ਲਾਜ਼ਮੀ ਕਰਨ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ। ਸਰਕਾਰ ਸ਼ੁੱਧ ਚੀਜ਼ਾਂ ਵੇਚਣ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ ਤੇ ਸਾਰਿਆਂ ਦੀ ਰਾਇ ਲੈ ਕੇ ਫੈਸਲਾ ਕਰੇਗੀ।
ਦੱਸਿਆ ਜਾਂਦਾ ਹੈ ਕਿ ਕਾਂਗਰਸ ਹਾਈ ਕਮਾਨ ਨੇ ਵੀ ਵਿਕਰਮਾਦਿੱਤਿਆ ਕੋਲ ਸਖਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਕਾਂਗਰਸ ਯੂ ਪੀ ਵਿਚ ਯੋਗੀ ਸਰਕਾਰ ਦੇ ਅਜਿਹੇ ਹੁਕਮਾਂ ਦਾ ਵਿਰੋਧ ਕਰਦੀ ਆਈ ਹੈ।