ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਸੋਮਵਾਰ ਵਕੀਲ ਦੇ ਅੰਗਰੇਜ਼ੀ ਵਿਚ ‘ਯਾ…ਯਾ…’ ਕਹਿਣ ’ਤੇ ਖਿਝ ਗਏ ਤੇ ਝਾੜਦਿਆਂ ਕਿਹਾਇਹ ਕੋਈ ਕੌਫੀ ਸ਼ਾਪ ਨਹੀਂ ਹੈ। ਇਹ ਯਾ-ਯਾ ਕੀ ਹੁੰਦੈ? ਮੈਨੂੰ ਇਸ ਤੋਂ ਬਹੁਤ ਐਲਰਜੀ ਹੈ, ਇਸ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਤੁਸੀਂ ਯੈੱਸ ਬੋਲੋ।
ਝਾੜ ਖਾਣ ਤੋਂ ਬਾਅਦ ਵਕੀਲ ਨੇ ਦੱਸਿਆ ਕਿ ਉਹ ਪੁਣੇ ਦਾ ਰਹਿਣ ਵਾਲਾ ਹੈ ਤੇ ਫਿਰ ਮਰਾਠੀ ਵਿਚ ਦਲੀਲਾਂ ਦੇਣ ਲੱਗਾ। ਇਸ ’ਤੇ ਚੀਫ ਜਸਟਿਸ ਨੇ ਵੀ ਮਰਾਠੀ ਵਿਚ ਹੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਦਰਅਸਲ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਖਿਲਾਫ ਇਨ ਹਾਊਸ ਜਾਂਚ ਦੀ ਮੰਗ ਦੀ ਪਟੀਸ਼ਨ ’ਤੇ ਸੁਣਵਾਈ ਹੋ ਰਹੀ ਸੀ। ਚੀਫ ਜਸਟਿਸ ਨੇ ਵਕੀਲ ਨੂੰ ਕੇਸ ਵਿੱਚੋਂ ਗੋਗੋਈ ਦਾ ਨਾਂਅ ਹਟਾਉਣ ਦੀ ਹਦਾਇਤ ਕੀਤੀ। ਉਨ੍ਹਾ ਕਿਹਾ ਕਿ ਕਿਸੇ ਜੱਜ ਨੂੰ ਧਿਰ ਬਣਾ ਕੇ ਜਨ ਹਿੱਤ ਪਟੀਸ਼ਨ ਨਹੀਂ ਕੀਤੀ ਜਾ ਸਕਦੀ।