ਮੋਦੀ ਦੀ ਵਿਨੇਸ਼ ਨਾਲ ਗੱਲ ਕਿਉ ਨਹੀਂ ਹੋ ਸਕੀ?

0
154

ਨਵੀਂ ਦਿੱਲੀ : ਪੈਰਿਸ ਉਲੰਪਿਕ ਵਿਚ ਭਾਰ ਵਧਣ ਕਾਰਨ ਤਮਗੇ ਤੋਂ ਖੁੰਝ ਗਈ ਵਿਨੇਸ਼ ਫੋਗਾਟ ਨੇ ਇੰਕਸ਼ਾਫ ਕੀਤਾ ਹੈ ਕਿ ਉਸ ਨਾਲ ਵਾਪਰੇ ਘਟਨਾਕ੍ਰਮ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ, ਪਰ ਉਸ ਨੇ ਨਾਂਹ ਕਰ ਦਿੱਤੀ, ਕਿਉਕਿ ਉਸ ਨੂੰ ਲੱਗਿਆ ਕਿ ਉਸ ਦੇ ਜਜ਼ਬਾਤ ਦੀ ਸਿਆਸੀ ਵਰਤੋਂ ਕੀਤੀ ਜਾ ਸਕਦੀ ਹੈ।
ਹਰਿਆਣਾ ਅਸੰਬਲੀ ਚੋਣਾਂ ਵਿਚ ਜੁਲਾਨਾ ਤੋਂ ਕਾਂਗਰਸ ਦੀ ਉਮੀਦਵਾਰ ਫੋਗਾਟ ਨੇ ‘ਲੱਲਨਟਾਪ’ ਨਾਲ ਇੰਟਰਵਿਊ ਵਿਚ ਕਿਹਾਪ੍ਰਧਾਨ ਮੰਤਰੀ ਦੀ ਤਰਫੋਂ ਫੋਨ ਆਇਆ ਸੀ, ਪਰ ਮੈਂ ਗੱਲ ਕਰਨੋਂ ਨਾਂਹ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਸਿੱਧਾ ਫੋਨ ਨਹੀਂ ਕੀਤਾ, ਪਰ ਪੈਰਿਸ ਵਿਚ ਮੌਜੂਦ ਭਾਰਤੀ ਅਧਿਕਾਰੀਆਂ ਨੇ ਮੈਨੂੰ ਕਿਹਾ ਕਿ ਪ੍ਰਧਾਨ ਮੰਤਰੀ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ। ਮੈਂ ਤਿਆਰ ਹੋ ਗਈ, ਪਰ ਅਧਿਕਾਰੀਆਂ ਨੇ ਸ਼ਰਤਾਂ ਰੱਖੀਆਂ ਕਿ ਮੇਰੀ ਟੀਮ ਵੱਲੋਂ ਕੋਈ ਮੌਕੇ ’ਤੇ ਮੌਜੂਦ ਨਹੀਂ ਹੋਵੇਗਾ। ਉਨ੍ਹਾਂ ਵੱਲੋਂ ਦੋ ਬੰਦੇ ਸੋਸ਼ਲ ਮੀਡੀਆ ਲਈ ਗੱਲਬਾਤ ਨੂੰ ਰਿਕਾਰਡ ਕਰਨਗੇ। ਮੈਂ ਆਪਣੇ ਜਜ਼ਬਾਤ ਤੇ ਸਖਤ ਮਿਹਨਤ ਦਾ ਸੋਸ਼ਲ ਮੀਡੀਆ ਵਿਚ ਮਜ਼ਾਕ ਬਣਦਾ ਦੇਖਣ ਲਈ ਤਿਆਰ ਨਹੀਂ ਹੋਈ। ਪ੍ਰਧਾਨ ਮੰਤਰੀ ਗੱਲਬਾਤ ਦੀ ਪਬਲੀਸਿਟੀ ਦੀ ਸ਼ਰਤ ਤੋਂ ਬਿਨਾਂ ਸਿੱਧੀ ਗੱਲ ਕਰਦੇ ਤਾਂ ਕਰ ਲੈਂਦੀ। ਜੇ ਉਨ੍ਹਾ ਨੂੰ ਐਥਲੀਟਾਂ ਦੀ ਵਾਕਈ ਚਿੰਤਾ ਸੀ ਤਾਂ ਬਿਨਾਂ ਰਿਕਾਰਡਿੰਗ ਦੇ ਗੱਲ ਕਰ ਲੈਂਦੇ। ਮੈਨੂੰ ਲੱਗਦਾ ਕਿ ਮੋਦੀ ਦੇ ਦਫਤਰ ਨੇ ਬਿਆਨੀਏ ਨੂੰ ਕੰਟਰੋਲ ਕਰਨ ਲਈ ਸ਼ਰਤਾਂ ਲਾਈਆਂ। ਸ਼ਾਇਦ ਪ੍ਰਧਾਨ ਮੰਤਰੀ ਜਾਣਦੇ ਸਨ ਕਿ ਜੇ ਮੈਂ ਵਿਨੇਸ਼ ਨਾਲ ਗੱਲ ਕੀਤੀ ਤਾਂ ਉਹ ਪਿਛਲੇ ਦੋ ਸਾਲਾਂ ’ਚ ਹੋਏ-ਵਾਪਰੇ ਦੀ ਗੱਲ ਛੇੜ ਬੈਠੇਗੀ। ਸ਼ਾਇਦ ਇਸੇ ਕਰਕੇ ਮੈਨੂੰ ਕਿਹਾ ਗਿਆ ਕਿ ਮੇਰੇ ਵੱਲੋਂ ਕੋਈ ਫੋਨ ਕਮਰੇ ਵਿਚ ਨਹੀਂ ਹੋਵੇਗਾ ਤਾਂ ਜੋ ਉਹ ਆਪਣੀ ਮਰਜ਼ੀ ਨਾਲ ਵੀਡੀਓ ਐਡਿਟ ਕਰ ਸਕਣ ਤੇ ਮੈਂ ਅਸਲੀ ਵੀਡੀਓ ਪੋਸਟ ਨਾ ਕਰ ਸਕਾਂ।
ਵੇਲੇ ਦੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਖਿਲਾਫ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਦਿੱਲੀ ਵਿਚ ਭਲਵਾਨਾਂ ਦੇ ਧਰਨੇ ਪ੍ਰਤੀ ਪ੍ਰਧਾਨ ਮੰਤਰੀ ਦੀ ਬੇਰੁਖੀ ਤੇ ਸਰਕਾਰ ਵੱਲੋਂ ਉਸ ਖਿਲਾਫ ਕੋਈ ਕਾਰਵਾਈ ਨਾ ਕਰਨ ’ਤੇ ਖੁੱਲ੍ਹੇਆਮ ਨਾਰਾਜ਼ਗੀ ਪ੍ਰਗਟਾਉਦੇ ਰਹੇ ਸਨ।

LEAVE A REPLY

Please enter your comment!
Please enter your name here