17.5 C
Jalandhar
Monday, December 23, 2024
spot_img

ਵੰਡ ਵੇਲੇ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਪਹਿਲੀ ਵਾਰ ਅਕਾਲ ਤਖਤ ‘ਤੇ ਯਾਦ ਕੀਤਾ ਜਾਵੇਗਾ

ਅੰਮਿ੍ਤਸਰ : ਦੇਸ਼ ਦੀ ਵੰਡ ਵੇਲੇ ਮਾਰੇ ਗਏ ਦਸ ਲੱਖ ਪੰਜਾਬੀਆਂ ਦੀ ਯਾਦ ‘ਚ ਇਸ ਵਾਰ 16 ਅਗਸਤ ਨੂੰ ਅਕਾਲ ਤਖਤ ‘ਤੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ | ਅਕਾਲ ਤਖਤ ਵਿਖੇ 14 ਅਗਸਤ ਨੂੰ ਅਖੰਡ ਪਾਠ ਰੱਖੇ ਜਾਣਗੇ | ਦੇਸ਼ ਵੰਡ ਤੋਂ 75 ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਕਿ ਮਾਰੇ ਗਏ ਦਸ ਲੱਖ ਪੰਜਾਬੀਆਂ ਨੂੰ ਅਕਾਲ ਤਖਤ ਵਿਖੇ ਯਾਦ ਕੀਤਾ ਜਾ ਰਿਹਾ ਹੈ |
ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂਅ ਸੰਦੇਸ਼ ਵਿਚ ਵੰਡ ਵੇਲੇ ਦੇ ਪ੍ਰਭਾਵਤ ਪਰਵਾਰਾਂ ਨੂੰ ਇਸ ਮੌਕੇ ਅਕਾਲ ਤਖ਼ਤ ਵਿਖੇ ਪੁੱਜਣ ਦੀ ਅਪੀਲ ਕੀਤੀ ਹੈ | ਉਨ੍ਹਾ ਵੰਡ ਵੇਲੇ ਦੇ ਪੀੜਤ ਹਿੰਦੂ ਪਰਵਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸੰਬੰਧ ਵਿਚ ਆਪਣੇ ਧਰਮ ਅਸਥਾਨਾਂ ‘ਤੇ ਵਿਛੜੀਆਂ ਰੂਹਾਂ ਨਮਿਤ ਪ੍ਰਾਰਥਨਾ ਕਰਨ |

Related Articles

LEAVE A REPLY

Please enter your comment!
Please enter your name here

Latest Articles