24 C
Jalandhar
Friday, October 18, 2024
spot_img

ਨਾਮਜ਼ਦਗੀਆਂ ਦੇ ਆਖਰੀ ਦਿਨ ਕਈ ਥਾਈਾ ਖੜਕਾ-ਦੜਕਾ

ਮੋਗਾ : ਪੰਚਾਇਤੀ ਚੋਣਾਂ ਲਈ ਪਿੰਡ ਲੰਢੇਕੇ ਵਿਖੇ ਨਾਮਜ਼ਦਗੀ ਕੇਂਦਰ ਕੋਲ ਗੋਲੀਬਾਰੀ ਹੋਣ ਕਾਰਨ ਭਗਦੜ ਮਚ ਗਈ | ਇਸ ਮੌਕੇ ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ | ਇਸ ਮੌਕੇ ਹਾਕਮ ਧਿਰ ਨਾਲ ਜੁੜੇ ਇੱਕੋ ਪਿੰਡ ਦੇ ਦੋ ਸਰਪੰਚੀ ਦੇ ਚਾਹਵਾਨ ਉਮੀਦਵਾਰਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਅਤੇ ਇੱਕ ਧਿਰ ਦੇ ਕਾਗਜ਼ ਪਾੜ ਕੇ ਸੁੱਟ ਦਿੱਤੇ ਗਏ | ਇਸ ਤੋਂ ਬਾਅਦ ਸ਼ਰਾਰਤੀ ਅਨਸਰਾਂ ਨੇ ਹੋਰਨਾਂ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਵੀ ਖੋਹ ਕੇ ਪਾੜ ਦਿੱਤੇ, ਜਿਸ ਦੀ ਵੀਡੀਓ ਵਾਇਰਲ ਹੋਈ ਹੈ |
ਕੋਟ ਈਸੇ ਖਾਂ ਅਤੇ ਧਰਮਕੋਟ ਵਿਖੇ ਵੀ ਨਾਮਜ਼ਦਗੀ ਕਾਗਜ਼ ਪਾੜਨ ਦੇ ਮਾਮਲੇ ਸਾਹਮਣੇ ਆਏ ਹਨ | ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਪੁਲਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ |
ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਪ੍ਰਸ਼ਾਸਨ ਉੱਤੇ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਕਾਗਜ਼ ਦਾਖਲ ਨਾ ਕਰਨ ਦੇਣ ਦੇ ਮਕਸਦ ਨਾਲ ਡਰ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਲਗਾਏ | ਅਕਾਲੀ ਆਗੂਆਂ ਦੱਸਿਆ ਕਿ ਪਿੰਡ ਲੁਹਾਰਾ ਅਤੇ ਖੋਸਾ ਰਣਧੀਰ ਦੇ ਉਨ੍ਹਾਂ ਦੇ ਸਮਰਥਕਾਂ ਪਾਸੋਂ ਬਲਾਕ ਕੋਟ ਈਸੇ ਖਾਂ ਵਿਖੇ ਨਾਮਜ਼ਦਗੀ ਦੀਆਂ ਫਾਈਲਾਂ ਖੋਹ ਲਈਆਂ ਗਈਆਂ ਅਤੇ ਉਨ੍ਹਾਂ ਦੀ ਮਾਰ-ਕੁਟਾਈ ਵੀ ਕੀਤੀ ਗਈ ਹੈ | ਇਸ ਮਾਮਲੇ ਦੀ ਅਕਾਲੀ ਆਗੂਆਂ ਨੇ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਪਾਈ ਹੈ |
ਦੂਸਰੇ ਪਾਸੇ ਉਪ ਮੰਡਲ ਪੁਲਸ ਅਧਿਕਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਫੂਡ ਸਪਲਾਈ ਦਫਤਰ ਦੇ ਬਾਹਰ ਕੁਝ ਲੋਕ ਆਪਸ ‘ਚ ਉਲਝੇ ਸਨ | ਇਸ ਲਈ ਪੁਲਸ ਨੂੰ ਸਖਤੀ ਕਰਨੀ ਪਈ | ਕੁਝ ਲੋਕਾਂ ਨੂੰ ਇਹਤਿਆਤੀ ਹਿਰਾਸਤ ਵਿਚ ਵੀ ਲਿਆ ਗਿਆ ਹੈ |
ਜਲਾਲਾਬਾਦ ‘ਚ ਵੀ ਨਾਮਜ਼ਦਗੀਆਂ ਦੇ ਆਖਰੀ ਦਿਨ ਖੂਨੀ ਝੜਪਾਂ ਹੋਈਆਂ | ਇਸ ਦੌਰਾਨ ਕਈ ਉਮੀਦਵਾਰਾਂ ਦੀਆਂ ਫਾਈਲਾਂ ਵੀ ਖੋਹੀਆਂ ਗਈਆਂ |
ਤਰਨ ਤਾਰਨ ਦੇ ਬਲਾਕ ਨੌਸ਼ਹਿਰਾ ਪਨੂੰਆਂ ਵਿਖੇ ਵੀ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ, ਜਿਸ ਦੌਰਾਨ ਨਾਮਜ਼ਦਗੀਆਂ ਭਰਨ ਆਏ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਪਾੜੀਆਂ ਗਈਆਂ |
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਬਲਾਕ ਮਜੀਠਾ ‘ਚ ਦਿਨ-ਦਿਹਾੜੇ ਗੁੰਡਾਗਰਦੀ ਕੀਤੀ ਗਈ, ਸਰਕਾਰ ਦੀ ਮਦਦ ਨਾਲ ਆਪ ਦੇ ਕਰਿੰਦੇ ਖਿੜਕੀ ਰਾਹੀਂ ਅੰਦਰ ਆਏ |

Related Articles

LEAVE A REPLY

Please enter your comment!
Please enter your name here

Latest Articles