ਚੰਡੀਗੜ੍ਹ : ਹਰਿਆਣਾ ਵਿਚ ਵੋਟਿੰਗ ਦਰਮਿਆਨ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਖੁਦ ਨੂੰ ਭਾਜਪਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਤੇ ਸਭ ਤੋਂ ਸੀਨੀਅਰ ਆਗੂ ਕਰਾਰ ਦਿੱਤਾ ਹੈ। ਅੰਬਾਲਾ ਕੈਂਟ ਹਲਕੇ ਵਿਚ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾਜਦੋਂ 2014 ਵਿਚ ਸਾਡੀ ਸਰਕਾਰ ਬਣੀ ਸੀ, ਮੈਂ ਸਭ ਤੋਂ ਸੀਨੀਅਰ ਆਗੂ ਸਾਂ। ਉਸ ਤੋਂ ਪਹਿਲਾਂ 2009 ਤੋਂ 2014 ਤੱਕ ਮੈਂ ਵਿਰੋਧੀ ਧਿਰ ਦਾ ਆਗੂ ਸਾਂ। ਜਦੋਂ ਮਨੋਹਰ ਲਾਲ ਖੱਟਰ ਦੀ ਥਾਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ, ਉਦੋਂ ਵੀ ਮੈਂ ਹੀ ਸਭ ਤੋਂ ਸੀਨੀਅਰ ਆਗੂ ਸਾਂ।