22.6 C
Jalandhar
Friday, October 18, 2024
spot_img

ਨਾਮਜ਼ਦਗੀ ਕਾਗਜ਼ ਪਾੜਨ ਖ਼ਿਲਾਫ਼ ਕਾਮਰੇਡਾਂ ਵੱਲੋਂ ਚੱਕਾ ਜਾਮ

ਜਲਾਲਾਬਾਦ  (ਰਣਬੀਰ ਕੌਰ ਢਾਬਾਂ)
ਪੰਚਾਇਤੀ ਚੋਣਾਂ ਵਿੱਚ ਪੰਚ/ਸਰਪੰਚ ਦੇ ਉਮੀਦਵਾਰ ਲਈ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੇ ਸੱਤਾਧਾਰੀ ਪਾਰਟੀ ਦੇ ਕੁਝ ਵਿਅਕਤੀਆਂ ਵੱਲੋਂ ਪਹਿਲਾਂ ਮਿਥੀ ਸਾਜ਼ਿਸ਼ ਤਹਿਤ ਨਾਮਜ਼ਦਗੀ ਪੱਤਰ ਪਾੜਨ ਖ਼ਿਲਾਫ਼ ਸ਼ਨੀਵਾਰ ਜਲਾਲਾਬਾਦ ਦੇ ਬੱਤੀਆਂ ਵਾਲੇ ਚੌਕ ਵਿਖੇ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਚੱਕਾ ਜਾਮ ਦੀ ਅਗਵਾਈ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਮੀਤ ਸਕੱਤਰ ਸੁਰਿੰਦਰ ਢੰਡੀਆਂ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਸੀ ਪੀ ਆਈ ਬਲਾਕ ਗੁਰੂ ਹਰਸਹਾਏ ਦੇ ਸਕੱਤਰ ਬਲਵੰਤ ਚੁਹਾਣਾ, ਕੁਲ ਹਿੰਦ ਕਿਸਾਨ ਸਭਾ ਦੇ ਆਗੂ �ਿਸ਼ਨ ਧਰਮੂਵਾਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਨਰਿੰਦਰ ਢਾਬਾਂ, ਪੰਜਾਬ ਕਿਸਾਨ ਸਭਾ ਦੇ ਆਗੂ ਅਸ਼ੋਕ ਕੰਬੋਜ, ਗੁਰਦਿਆਲ ਢਾਬਾਂ, ਕਰਨੈਲ ਬੱਗੇਕੇ ਤੇ ਸਟਾਲਿਨ ਲਮੋਚੜ ਨੇ ਕੀਤੀ। ਸ਼ੁੱਕਰਵਾਰ ਪਾੜੀਆਂ ਗਈਆਂ ਫਾਈਲਾਂ ਤੇ ਨਾਮਜ਼ਦਗੀ ਭਰਨ ਤੋਂ ਰੋਕਣ ਲਈ ਜ਼ਿਲੇ੍ਹ ਦੇ ਐੱਸ ਐੱਸ ਪੀ ਅਤੇ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਜਾਣਗੇ ਅਤੇ ਫਾਈਲਾਂ ਪਾੜਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ, ਪ੍ਰੰਤੂ ਹੱਦ ਉਸ ਵੇਲੇ ਹੋ ਗਈ, ਜਦੋਂ ਪ੍ਰਸ਼ਾਸਨ ਨੂੰ ਇਸ ਗੱਲ ਦਾ ਸਪੱਸ਼ਟ ਪਤਾ ਲੱਗ ਗਿਆ ਕਿ ਇਹ ਫਾਈਲਾਂ ਖੋਹਣ ਵਾਲਾ ਵਿਅਕਤੀ ਉਹਨਾਂ ਦਾ ਆਪਣਾ ਹੀ ਪੁਲਸ ਅਧਿਕਾਰੀ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਹਨਾਂ ਮਸਲਾ ਹੱਲ ਕਰਾਉਣ ਦੀ ਬਜਾਏ ਲਮਕਾ ਦਿੱਤਾ।ਨਾਮਜ਼ਦਗੀ ਪੱਤਰ ਅੱਜ ਵੀ ਦਾਖਲ ਨਹੀਂ ਹੋਣ ਦਿੱਤੇ ਗਏ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਆਗੂਆਂ ਨੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਦੋਸ਼ ਲਾਇਆ ਕਿ ਉਹਨਾ ਦੀ ਸ਼ਹਿ ’ਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਅਤੇ ਉਹ ਅੱਖਾਂ ਬੰਦ ਕਰਕੇ ਸਾਰਾ ਕੁਝ ਦੇਖ ਰਹੇ ਹਨ।

Related Articles

Latest Articles