24 C
Jalandhar
Friday, October 18, 2024
spot_img

ਦਿਲਾਂ ਦੀਆਂ ਗੱਲਾਂ

ਲੰਡਨ : ਦਿਲਜੀਤ ਦੋਸਾਂਝ ਨੇ ਸ਼ੁੱਕਰਵਾਰ ਇੱਥੇ ਆਪਣੇ ਸ਼ੋਅ ਵਿਚ ਇਕ ਵਾਰ ਫਿਰ ਪਾਕਿਸਤਾਨ ਦੇ ਲੋਕਾਂ ਨਾਲ ਪ੍ਰੇਮ ਦਾ ਸਬੂਤ ਦਿੱਤਾ। ਉਸ ਨੇ ਪ੍ਰੋਗਰਾਮ ਦੇਖ ਰਹੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਖਾਸ ਤੌਰ ’ਤੇ ਸਟੇਜ ’ਤੇ ਆਉਣ ਦਾ ਸੱਦਾ ਦਿੱਤਾ। ਹਾਨੀਆ ਨੇ ਹੱਥ ਜੋੜ ਕੇ ਸਿਰ ਹਿਲਾਇਆ। ਜਦੋਂ ਦਿਲਜੀਤ ਨੇ ਜ਼ੋਰ ਪਾਇਆ ਤਾਂ ਉਹ ਸਟੇਜ ’ਤੇ ਪਹੁੰਚ ਗਈ। ਦਿਲਜੀਤ ਨੇ ਉਸ ਨੂੰ ਸੁਪਰਸਟਾਰ ਦੱਸਿਆ। ਜਦੋਂ ਦਿਲਜੀਤ ਨੇ ਗੀਤ ਗਾਇਆ ਤਾਂ ਹਾਨੀਆ ਨੇ ਹੱਸ ਕੇ ਤਾੜੀਆਂ ਮਾਰੀਆਂ। ਗੀਤ ਮੁਕਾਉਦਿਆਂ ਦਿਲਜੀਤ ਨੇ ਉਸ ਦੇ ਮੋਢਿਆਂ ’ਤੇ ਹੱਥ ਧਰਿਆ ਤੇ ਉਸ ਨੇ ਹੱਥ ਫੜ ਲਿਆ। ਹਾਨੀਆ ਨੇ ਫਿਰ ਉਸ ਦੇ ਮਾਣ ਵਿਚ ਸਿਰ ਝੁਕਾਇਆ। ਜਦੋਂ ਦਿਲਜੀਤ ਨੇ ਉਸ ਨੂੰ ਮਾਈਕ ਫੜਾਇਆ ਤਾਂ ਹਾਨੀਆ ਨੇ ਕਿਹਾਸ਼ੁਕਰੀਆ ਬਹੁਤ-ਬਹੁਤ। ਜਦੋਂ ਹਾਨੀਆ ਸਟੇਜ ਤੋਂ ਉਤਰੀ ਤਾਂ ਦਿਲਜੀਤ ਨੇ ਪੰਜਾਬੀ ਵਿਚ ਕਿਹਾਮੈਂ ਤੁਹਾਡਾ ਦੀਵਾਨਾ ਹਾਂ। ਤੁਸੀਂ ਅਦਭੁੱਤ ਕੰਮ ਕਰ ਰਹੇ ਹੋ। ਸਟੇਜ ’ਤੇ ਆਉਣ ਲਈ ਸ਼ੁਕਰੀਆ।

Related Articles

Latest Articles