ਨਵੀਂ ਦਿੱਲੀ : ਵਾਤਾਵਰਨ ਕਾਰਕੁੰਨ ਸੋਨਮ ਵਾਂਗਚੁਕ ਨੇ ਲੱਦਾਖ ਦੇ ਦਰਜੇ ਦੀ ਬਹਾਲੀ ਮੰਗ ਲਈ ਐਤਵਾਰ ਇੱਥੇ ਲੱਦਾਖ ਭਵਨ ’ਚ ਵਰਤ ਸ਼ੁਰੂ ਕਰ ਦਿੱਤਾ ਹੈ। ਉਸ ਦੇ ਨਾਲ ਉਸ ਦੇ ਸਾਥੀ ਵੀ ਵਰਤ ’ਤੇ ਬੈਠੇ ਹਨ। ਇਸ ਤੋਂ ਪਹਿਲਾਂ ਵਾਂਗਚੁਕ ਨੇ ਦਿੱਲੀ ਪੁਲਸ ਵੱਲੋਂ ਉਨ੍ਹਾਂ ਨੂੰ ਜੰਤਰ-ਮੰਤਰ ’ਤੇ ਪ੍ਰਰਦਸ਼ਨ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰਨ ’ਤੇ ਨਿਰਾਸ਼ਾ ਪ੍ਰਗਟਾਈ ਸੀ। ਪੁਲਸ ਵੱਲੋਂ ਆਗਿਆ ਨਾ ਦੇਣ ਸੰਬੰਧੀ ਮਿਲਿਆ ਪੱਤਰ ਦਿਖਾਉਂਦਿਆਂ ਉਨ੍ਹਾ ਕਿਹਾ ਸੀਜੇ ਅਸੀਂ ਜੰਤਰ-ਮੰਤਰ ’ਤੇ ਪ੍ਰਦਰਸ਼ਨ ਨਹੀਂ ਕਰ ਸਕਦੇ ਤਾਂ ਦੱਸੋ ਕਿ ਸਾਨੂੰ ਕਿੱਥੇ ਬੈੈਠਣ ਦੀ ਆਗਿਆ ਹੈ।