ਨਵੀਂ ਦਿੱਲੀ : ਪਿ੍ਰਅੰਕਾ ਗਾਂਧੀ ਨੇ ਇੰਡੀਅਨ ਮੈਡੀਸਨ ਫਾਰਮਾਸਿਊਟੀਕਲ ਕਾਰਪੋਰੇਸ਼ਨ ਲਿਮਟਿਡ ਦੀ ਕਥਿਤ ਨਿੱਜੀਕਰਨ ਦੀ ਯੋਜਨਾ ਨੂੰ ਲੈ ਕੇ ਐਤਵਾਰ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਅਤੇ ਹੈਰਾਨੀ ਜਤਾਈ ਕਿ ਆਪਣੇ ਚੋਣਵੇਂ ਮਿੱਤਰਾਂ ਦੇ ਖਜ਼ਾਨੇ ਭਰਨ ਤੋਂ ਸਿਵਾਏ ਇਸਦਾ ਹੋਰ ਕੀ ਮਨੋਰਥ ਹੋ ਸਕਦਾ ਹੈ। ਉਸਨੇ ਇਹ ਟਿੱਪਣੀ ਅਜਿਹੀਆਂ ਰਿਪੋਰਟਾਂ ਦੇ ਮੱਦੇਨਜ਼ਰ ਕੀਤੀ ਹੈ ਕਿ ਦਵਾ ਕੰਪਨੀ ਨੂੰ ਵੇਚਣ ਦੀ ਸਰਕਾਰ ਦੀ ਯੋਜਨਾ ਨਾਲ ਕਈ ਸਥਾਨਕ ਲੋਕਾਂ ’ਚ ਚਿੰਤਾ ਪੈਦਾ ਹੋ ਗਈ, ਜਿਨ੍ਹਾਂ ਦੀ ਆਮਦਨ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ।
ਪਿ੍ਰਅੰਕਾ ਨੇ ਸਵਾਲ ਕੀਤਾ ਕਿ ਮੁਨਾਫੇ ’ਚ ਚੱਲ ਰਹੀ ਮਿੰਨੀ ਰਤਨ ਦਵਾ ਕੰਪਨੀ ਨੂੰ ਵੇਚਣ ਪਿੱਛੇ ਸਰਕਾਰ ਦੀ ਕੀ ਮਨਸ਼ਾ ਹੈ? ਮੁਨਾਫਾ ਕਮਾਉਣ ਵਾਲੀ ਦਵਾ ਫੈਕਟਰੀ ਨੂੰ ਵੇਚਣ ਦੀ ਯੋਜਨਾ ਆਯੁਰਵੇਦ ਦੇ ਆਯੂਸ਼ ਨੂੰ ਉਤਸ਼ਾਹਤ ਕਰਨ ਦੇ ਪਾਖੰਡ ਦੀ ਸੱਚਾਈ ਨੂੰ ਨਸ਼ਰ ਕਰ ਰਹੀ ਹੈ।