ਸਰਪੰਚ ਹਮਾਇਤੀ ਦੀ ਗੋਲੀ ਮਾਰ ਕੇ ਹੱਤਿਆ

0
172

ਵਲਟੋਹਾ/ਭਿੱਖੀਵਿੰਡ, ਖਾਲੜਾ (ਰਣਜੀਤ ਸਿੰਘ/ਲਖਵਿੰਦਰ ਗੋਲਣ, ਰਣਬੀਰ ਗੋਲਣ)
ਇੱਥੋਂ ਕੁਝ ਦੂਰੀ ’ਤੇ ਸਥਿਤ ਪਿੰਡ ਠੱਕਰਪੁਰਾ ਚਰਚ ਕੋਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਕਾਰ ਚਾਲਕ ਰਾਜਵਿੰਦਰ ਸਿੰਘ ਨੂੰ ਮਾਰ ਦਿੱਤਾ ਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਐੱਸ ਸੀ ਵਰਗ ਤੋਂ ਬਿਨਾਂ ਮੁਕਾਬਲਾ ਸਰਪੰਚ ਚੁਣੀ ਗਈ ਮਹਿਲਾ ਦਾ ਹਮਾਇਤੀ ਆਪ ਆਗੂ ਰਾਜਵਿੰਦਰ ਸਿੰਘ ਬੀ ਡੀ ਪੀ ਓ ਦਫਤਰ ਪੱਟੀ ਤੋਂ ਕਾਰ ’ਚ ਪਿੰਡ ਤਲਵੰਡੀ ਮੋਹਰ ਸਿੰਘ ਆ ਰਿਹਾ ਸੀ ਤਾਂ ਤਿੰਨ ਨੌਜਵਾਨਾਂ ਨੇ ਰੋਕ ਕੇ ਚੋਣ ਜਿੱਤਣ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਗੋਲੀਆਂ ਚਲਾ ਦਿੱਤੀਆਂ।