35.2 C
Jalandhar
Friday, October 18, 2024
spot_img

ਕੌਣ ਸੰਭਾਲੇਗਾ ਟਾਟਾ ਗਰੁੱਪ ਦੀ ਵਿਰਾਸਤ?

ਮੁੰਬਈ : ਰਤਨ ਟਾਟਾ ਨੇ ਆਪਣਾ ਜਾਨਸ਼ੀਨ ਨਿਯੁਕਤ ਨਹੀਂ ਕੀਤਾ ਸੀ। ਹੁਣ ਸਵਾਲ ਇਹ ਹੈ ਕਿ ਟਾਟਾ ਗਰੁੱਪ ਦੀ ਵਿਰਾਸਤ ਕੌਣ ਸੰਭਾਲੇਗਾ। ਇਸ ਵੇਲੇ ਸਭ ਤੋਂ ਵੱਡੀ ਕੰਪਨੀ ਟਾਟਾ ਸਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਹਨ, ਪਰ ਉਸ ਦੇ ਉਪਰ ਟਾਟਾ ਟ੍ਰਸਟ ਹੈ, ਜਿਸ ਦੀ ਕਮਾਨ ਟਾਟਾ ਖਾਨਦਾਨ ਦੇ ਮੈਂਬਰਾਂ ਕੋਲ ਹੈ। ਦਿਹਾਂਤ ਤੋਂ ਪਹਿਲਾਂ ਰਤਨ ਟਾਟਾ ਟ੍ਰਸਟ ਦੇ ਮੁਖੀ ਸਨ।
ਟਾਟਾ ਟ੍ਰਸਟ ਟਾਟਾ ਗਰੁੱਪ ਦੀਆਂ ਪਰਉਪਕਾਰੀ ਸੰਸਥਾਵਾਂ ਦਾ ਸਮੂਹ ਹੈ, ਜਿਹੜਾ 13 ਲੱਖ ਕਰੋੜ ਰੁਪਏ ਦੇ ਟਾਟਾ ਗਰੁੱਪ ’ਚ 66 ਫੀਸਦੀ ਹਿੱਸੇਦਾਰੀ ਰੱਖਦਾ ਹੈ। ਇਸ ਦੇ ਤਹਿਤ ਆਉਣ ਵਾਲੇ ਸਰ ਦੋਰਾਬਜੀ ਟਾਟਾ ਟ੍ਰਸਟ ਤੇ ਸਰ ਰਤਨ ਟਾਟਾ ਟ੍ਰਸਟ ਕੋਲ ਹੀ ਟਾਟਾ ਸਨਜ਼ ਦੀ 52 ਫੀਸਦੀ ਹਿੱਸੇਦਾਰੀ ਹੈ। ਰਤਨ ਟਾਟਾ ਦੇ ਛੋਟੇ ਭਰਾ ਜਿਮੀ ਟਾਟਾ ਮੁੰਬਈ ਵਿਚ ਹੀ ਰਹਿੰਦੇ ਹਨ, ਪਰ ਉਹ ਕਰੀਬ 25 ਸਾਲ ਪਹਿਲਾਂ ਰਿਟਾਇਰ ਹੋ ਗਏ ਸਨ, ਹਾਲਾਂਕਿ ਉਨ੍ਹਾ ਦੇ ਟਾਟਾ ਸਨਜ਼ ਦੀਆਂ ਕੰਪਨੀਆਂ ’ਚ ਅਜੇ ਵੀ ਸ਼ੇਅਰ ਹਨ। ਜਿਮੀ ਨੇ ਵੀ ਰਤਨ ਟਾਟਾ ਵਾਂਗ ਵਿਆਹ ਨਹੀਂ ਕਰਾਇਆ ਸੀ। ਉਹ ਰਿਟਾਇਰਮੈਂਟ ਦੇ ਬਾਅਦ ਦੋ ਬੈੱਡਰੂਮ ਵਾਲੇ ਫਲੈਟ ’ਚ ਰਹਿੰਦੇ ਹਨ। ਅਜਿਹੇ ਵਿਚ ਉਨ੍ਹਾ ਨੂੰ ਟਾਟਾ ਟ੍ਰਸਟ ਦੀ ਕਮਾਨ ਸੌਂਪੇ ਜਾਣ ਦੇ ਆਸਾਰ ਘੱਟ ਹਨ। ਰਤਨ ਟਾਟਾ ਦੇ ਸੌਤੇਲੇ ਭਰਾ ਨੋਏਲ ਟਾਟਾ ਆਪਣੇ ਪਰਵਾਰਕ ਸੰਬੰਧਾਂ ਤੇ ਗਰੁੱਪ ਦੀਆਂ ਕਈ ਕੰਪਨੀਆਂ ’ਚ ਹਿੱਸੇਦਾਰੀ ਕਾਰਨ ਟਾਟਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਮਜ਼ਬੂਤ ਦਾਅਵੇਦਾਰ ਹਨ।
ਨਵਲ ਤੇ ਸਿਮੋਟ ਟਾਟਾ ਦੇ ਬੇਟੇ ਨੋਏਲ ਟ੍ਰੈਂਟ, ਵੋਲਟਾਸ, ਟਾਟਾ ਇਨਵੈਸਟਮੈਂਟ ਤੇ ਟਾਟਾ ਇੰਟਰਨੈਸ਼ਨਲ ਦੇ ਚੇਅਰਮੈਨ ਹਨ। ਟਾਟਾ ਸਟੀਲ ਦੇ ਵਾਈਸ ਚੇਅਰਮੈਨ ਤੇ ਸਰ ਰਤਨ ਟਾਟਾ ਟ੍ਰਸਟ ਦੇ ਬੋਰਡ ਦੇ ਮੈਂਬਰ ਵੀ ਹਨ। ਨੋਏਲ ਦੇ ਬੱਚੇ ਲਿਆਹ, ਮਾਇਆ ਤੇ ਨੇਵਿਲ ਟਾਟਾ ਦੀਆਂ ਵੱਖ-ਵੱਖ ਕੰਪਨੀਆਂ ’ਚ ਕੰਮ ਕਰ ਰਹੇ ਹਨ।

Related Articles

Latest Articles