28.6 C
Jalandhar
Friday, October 18, 2024
spot_img

ਰਤਨ ਟਾਟਾ ਦਾ ਰਾਜਕੀ ਸਨਮਾਨਾਂ ਨਾਲ ਅੰਤਮ ਸੰਸਕਾਰ

ਮੁੰਬਈ : ਉੱਘੇ ਸਨਅਤਕਾਰ ਰਤਨ ਨਵਲ ਟਾਟਾ ਦਾ ਵੀਰਵਾਰ ਸ਼ਾਮ ਵਰਲੀ ਦੇ ਬਿਜਲਈ ਸ਼ਮਸ਼ਾਨਘਾਟ ਵਿਖੇ ਰਾਜਕੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਗਿਆ। 28 ਦਸੰਬਰ 1937 ਨੂੰ ਪੈਦਾ ਹੋਏ ਰਤਨ ਟਾਟਾ ਦਾ ਬੁੱਧਵਾਰ ਰਾਤ ਦਿਹਾਂਤ ਹੋ ਗਿਆ ਸੀ।
ਇੱਕ ਧਰਮ ਗੁਰੂ ਨੇ ਦੱਸਿਆ ਕਿ ਅੰਤਮ ਸੰਸਕਾਰ ਪਾਰਸੀ ਰਵਾਇਤ ਮੁਤਾਬਕ ਕੀਤਾ ਗਿਆ। ਪਾਰਸੀ ਰਵਾਇਤ ਵਿਚ ਦਖਮਾ ਯਾਨੀ ‘ਟਾਵਰ ਆਫ ਸਾਈਲੈਂਸ’ ਵਿਚ ਅੰਤਮ ਸੰਸਕਾਰ ਦੀ ਪ੍ਰਕਿਰਿਆ ਨੂੰ ਦੋਖਮੇਨਾਸ਼ਿਨੀ ਕਿਹਾ ਜਾਂਦਾ ਹੈ। ਦਖਮਾ ਇਕ ਗੋਲਾਕਾਰ ਬਣਾਵਟ ਹੁੰਦੀ ਹੈ, ਜਿੱਥੇ ਮਿ੍ਰਤਕ ਦੇਹ ਨੂੰ ਰੱਖਿਆ ਜਾਂਦਾ ਹੈ। ਇਸ ਰਵਾਇਤ ਮੁਤਾਬਕ ਮਿ੍ਰਤਕ ਦੇਹ ਨੂੰ ਸੂਰਜ ਦੀ ਰੌਸ਼ਨੀ ਵਿਚ ਰੱਖਿਆ ਜਾਂਦਾ ਹੈ, ਤਾਂ ਕਿ ਗਿਰਝਾਂ ਉਸ ਨੂੰ ਖਾ ਸਕਣ। ਪਾਰਸੀ ਮਾਨਤਾ ਮੁਤਾਬਕ ਮਿ੍ਰਤਕ ਦੇਹ ਨੂੰ ਜਲਾਉਣਾ ਜਾਂ ਦਫਨਾਉਣਾ ਕੁਦਰਤ ਨੂੰ ਦੂਸ਼ਤ ਕਰਨਾ ਮੰਨਿਆ ਜਾਂਦਾ ਹੈ। ਗਿਰਝਾਂ ਮਾਸ ਖਾ ਜਾਂਦੀਆਂ ਹਨ ਤੇ ਹੱਡੀਆਂ ਟਾਵਰ ਦੇ ਖੂਹ ਵਿਚ ਡਿੱਗ ਪੈਂਦੀਆਂ ਹਨ ਤੇ ਕੁਦਰਤੀ ਤੌਰ ’ਤੇ ਨਸ਼ਟ ਹੋ ਜਾਂਦੀਆਂ ਹਨ। ਗਿਰਝਾਂ ਘਟਣ ਕਾਰਨ ਪਾਰਸੀ ਹੁਣ ਜ਼ਿਆਦਾਤਰ ਬਿਜਲਈ ਢੰਗ ਨਾਲ ਅੰਤਮ ਸੰਸਕਾਰ ਕਰਨ ਲੱਗ ਪਏ ਹਨ।

Related Articles

Latest Articles